ਬੀਜ਼ਿੰਗ - ਚੀਨ ਦੇ ਸ਼ਿਨਜ਼ਿਆਂਗ ਸੂਬੇ ਵਿਚ ਐਤਵਾਰ ਰਾਤ ਨੂੰ 6.0 ਤੀਬਰਤਾ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ. ਐਸ. ਜੀ. ਐਸ.) ਨੇ ਇਹ ਜਾਣਕਾਰੀ ਦਿੱਤੀ। ਯੂ. ਐਸ. ਜੀ. ਐਸ. ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਰਾਤ 9-27 ਆਇਆ ਅਤੇ ਇਸ ਦਾ ਕੇਂਦਰ ਪ੍ਰਾਚੀਨ ਰੇਸ਼ਮ ਮਾਰਗ ਦੇ ਸ਼ਹਿਰ ਕਾਸ਼ਗਰ ਤੋਂ 100 ਕਿਲੋਮੀਟਰ ਉੱਤਰ-ਪੂਰਬ ਸੀ।
ਸ਼ੁਰੂਆਤੀ ਅੰਦਾਜ਼ੇ ਮੁਤਾਬਕ, ਭੂਚਾਲ ਨਾਲ ਜਾਨ-ਮਾਲ ਦੇ ਨੁਕਸਾਨ ਹੋਣ ਦਾ ਘੱਟ ਸ਼ੱਕ ਹੈ। ਯੂ. ਐਸ. ਜੀ. ਐਸ. ਮੁਤਾਬਕ ਭੂਚਾਲ ਇਲਾਕੇ ਵਿਚ ਮਿੱਟੀ ਅਤੇ ਲੱਕਡ਼ੀ ਨਾਲ ਬਣੀਆਂ ਇਮਾਰਤਾਂ ਨੂੰ ਨੁਕਸਾਨ ਹੋ ਸਕਦਾ ਹੈ। ਭੂਚਾਲ ਦਾ ਕੇਂਦਰ ਜਿਥੇ ਸੀ, ਉਥੇ ਪਹਾਡ਼ ਅਤੇ ਰੇਗਿਸਤਾਨ ਹਨ ਅਤੇ ਆਬਾਦੀ ਘੱਟ ਹੈ। ਜ਼ਿਕਰਯੋਗ ਹੈ ਕਿ ਚੀਨ ਵਿਚ ਨਿਯਮਤ ਭੂਚਾਲ ਆਉਂਦੇ ਹਨ, ਖਾਸ ਤੌਰ 'ਤੇ ਪੱਛਮੀ ਪਹਾਡ਼ੀਆਂ ਅਤੇ ਦੱਖਣ-ਪੱਛਮੀ ਇਲਾਕੇ ਵਿਚ। ਫਰਵਰੀ 2003 ਵਿਚ ਵੀ 6.8 ਤੀਬਰਤਾ ਦਾ ਭੂਚਾਲ ਸ਼ਿਨਜ਼ਿਆਂਗ ਸੂਬੇ ਵਿਚ ਆਇਆ ਸੀ, ਜਿਸ ਵਿਚ 268 ਲੋਕਾਂ ਦੀ ਮੌਤ ਹੋਈ ਸੀ ਅਤੇ ਕਾਫੀ ਨੁਕਸਾਨ ਹੋਇਆ ਸੀ।
ਪੁਲਸ ਅਫਸਰ ਨੇ ਡਿਊਟੀ ਦੌਰਾਨ ਗੱਡੀ 'ਚ ਔਰਤ ਨਾਲ ਬਣਾਏ 20 ਵਾਰ ਸਰੀਰਕ ਸਬੰਧ
NEXT STORY