ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਨੇ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜਾਹਿਦੀਨ ਅਤੇ ਜੈਸ਼-ਏ-ਮੁਹੰਮਦ ਦੇ ਆਪ੍ਰੇਸ਼ਨਾਂ ਦੀ ਸਿੱਧੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਖ਼ੁਫ਼ੀਆ ਅਧਿਕਾਰੀਆਂ ਦੇ ਅਨੁਸਾਰ, ਆਈ. ਐੱਸ. ਆਈ. ਨੇ ਇਨ੍ਹਾਂ ਤਿੰਨਾਂ ਸੰਗਠਨਾਂ ਦੇ ਆਪ੍ਰੇਸ਼ਨਾਂ ਦੀ ਦੇਖਭਾਲ ਲਈ ਇਕ ਬ੍ਰਿਗੇਡੀਅਰ ਅਤੇ ਇਕ ਕਰਨਲ ਨੂੰ ਜ਼ਿੰਮੇਵਾਰੀ ਸੌਂਪੀ ਹੈ। ਦੋਵਾਂ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਹੀ ਕਿਸੇ ਆਪ੍ਰੇਸ਼ਨ ਨੂੰ ਅੱਗੇ ਵਧਾਇਆ ਜਾਂਦਾ ਹੈ।
ਅਧਿਕਾਰੀਆਂ ਮੁਤਾਬਕ, ਪਹਿਲਾਂ ਤਿੰਨਾਂ ਸੰਗਠਨਾਂ ਦੇ ਵੱਖ-ਵੱਖ ਕਮਾਂਡ ਸੈਂਟਰ ਅਤੇ ਆਪ੍ਰੇਸ਼ਨਲ ਮੁਖੀ ਹੁੰਦੇ ਸਨ। ਹੁਣ ਬਦਲੀ ਰਣਨੀਤੀ ਤਹਿਤ ਬ੍ਰਿਗੇਡੀਅਰ ਇਕਬਾਲ ਅਤੇ ਕਰਨਲ ਓਵੈਜ਼ ਇਨ੍ਹਾਂ ਮਾਮਲਿਆਂ ਨੂੰ ਦੇਖ ਰਹੇ ਹਨ। ਖ਼ੁਫ਼ੀਆ ਏਜੰਸੀਆਂ ਦੇ ਅਨੁਸਾਰ, 500 ਤੋਂ ਵੱਧ ਅੱਤਵਾਦੀ ਕੰਟਰੋਲ ਰੇਖਾ ਦੇ ਪਾਰ ਭਾਰਤ ਵਿਚ ਘੁਸਪੈਠ ਦੇ ਇੰਤਜ਼ਾਰ ਵਿਚ ਹਨ। ਪਹਿਲਾਂ 5-6 ਅੱਤਵਾਦੀਆਂ ਦੇ ਸਮੂਹ ਘੁਸਪੈਠ ਦੀ ਕੋਸ਼ਿਸ਼ ਕਰਦੇ ਸਨ ਪਰ ਹੁਣ ਇਕ ਵਾਰ ਵਿਚ 3 ਅੱਤਵਾਦੀਆਂ ਨੂੰ ਭੇਜਣ ਦੀ ਯੋਜਨਾ ਹੈ। ਇਨ੍ਹਾਂ ਵਿਚ ਤਿੰਨਾਂ ਸੰਗਠਨਾਂ ਦਾ ਇਕ-ਇਕ ਅੱਤਵਾਦੀ ਸ਼ਾਮਲ ਹੋਵੇਗਾ।
ਪਾਕਿਸਤਾਨ 'ਚ ਬੰਬ ਧਮਾਕਾ, ਦੋ ਔਰਤਾਂ ਜ਼ਖਮੀ
NEXT STORY