ਲੀਮਾ- ਪੇਰੂ ਵਿਚ ਸੋਮਵਾਰ ਨੂੰ ਭੂਚਾਲ ਦੇ ਮੱਧ ਦਰਜੇ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ। ਭੂਚਾਲ ਦਾ ਕੇਂਦਰ ਪੇਰੂ ਦੇ ਸੈਂਟਿਯਾਗੋ ਡੇ ਕਾਓ ਤੋਂ 88 ਕਿਲੋਮੀਟਰ ਪੱਛਮੀ-ਦੱਖਣੀ ਖੇਤਰ ਵਿਚ ਸਥਿਤ ਸੀ। ਭੂਚਾਲ ਜ਼ਮੀਨ ਸਤ੍ਹਾ ਤੋਂ 36.52 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਡਰ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਿਕਲ ਗਏ।
ਕੋਵਿਡ-19 : ਮੈਕਸੀਕੋ ਦੇ ਰਾਸ਼ਟਰਪਤੀ ਨੇ ਬਿਹਤਰ ਸਿਹਤ ਸੁਵਿਧਾਵਾਂ ਦਾ ਕੀਤਾ ਵਾਅਦਾ
NEXT STORY