ਇਸਤਾਂਬੁਲ-ਪੂਰਬੀ ਤੁਰਕੀ 'ਚ ਸ਼ਨੀਵਾਰ ਨੂੰ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਕਿਸੇ ਜਾਨੀ ਜਾਂ ਗੰਭੀਰ ਖ਼ਤਰੇ ਦੀ ਤੁਰੰਤ ਕੋਈ ਸੂਚਨਾ ਨਹੀਂ ਮਿਲੀ ਹੈ। ਦੇਸ਼ ਦੀ ਆਫ਼ਤ ਸੇਵਾ ਨੇ ਇਹ ਜਾਣਕਾਰੀ ਦਿੱਤੀ ਹੈ। ਤੁਰਕੀ ਦੇ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਡਾਇਰੈਕਟੋਰੇਟ (ਏ.ਐੱਫ.ਏ.ਡੀ.) ਨੇ ਕਿਹਾ ਕਿ ਰਿਕਟਰ ਪੱਧਰ 'ਤੇ 5.2 ਦੀ ਤੀਬਰਤਾ ਦਾ ਇਹ ਭੂਚਾਲ ਸਥਾਨਕ ਸਮੇਂ-ਮੁਤਾਬਕ ਸ਼ਾਮ 5:02 'ਤੇ ਮਾਲਾਤਲਾ ਸੂਬੇ ਦੇ ਪੁਤੁਰਜ ਸ਼ਹਿਰ 'ਚ ਮਹਿਸੂਸ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤੀ ਮੌਸਮ ਵਿਭਾਗ ਦਾ ਟਵਿੱਟਰ ਅਕਾਊਂਟ ਹੋਇਆ ਹੈਕ
ਇਸ ਦਾ ਕੇਂਦਰ ਧਰਤੀ ਤੋਂ 6.7 ਕਿਲੋਮੀਟਰ ਹੇਠਾਂ ਦੱਸਿਆ ਗਿਆ ਹੈ। ਮਾਲਾਤਯਾ ਗਵਰਨਰ ਅਯਾਦਿਨ ਬਰੂਸ ਨੇ ਸਰਕਾਰੀ ਸਮਾਚਾਰ ਏਜੰਸੀ ਅਨਾਦੋਲੂ ਨੂੰ ਕਿਹਾ ਕਿ ਸਾਨੂੰ ਅਜੇ ਤੱਕ ਕੋਈ ਨਕਾਰਾਤਮਕ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਸਾਡੀ ਟੀਮ ਖੇਤਰ 'ਚ ਭੂਚਾਲ ਦੇ ਪ੍ਰਭਾਵਾਂ ਦੀ ਸਮੀਖਿਆ ਕਰ ਰਹੀ ਹੈ। ਵਾਤਾਵਰਣ ਅਤੇ ਸ਼ਹਿਰੀਕਰਨ ਮੰਤਰੀ ਮੂਰਤ ਕੁਰੂਮ ਨੇ ਟਵੀਟ ਕੀਤਾ ਕਿ ਤੁਰਕੀ ਸਰਕਾਰ ਸਥਿਤੀ 'ਤੇ ਨਜ਼ਰ ਬਣਾਏ ਹੋਏ ਹਨ। ਜਨਵਰੀ 2020 'ਚ ਐਲਾਜਿਗ ਸੂਬੇ 'ਚ ਵੀ 6.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਜਿਸ ਕਾਰਨ 41 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1600 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਸਾਲ 1999 'ਚ ਤੁਰਕੀ ਦੇ ਉੱਤਰ-ਪੱਛਮੀ ਹਿੱਸੇ 'ਚ ਆਏ ਸ਼ਕਤੀਸ਼ਾਲੀ ਭੂਚਾਲ 'ਚ ਘਟੋ-ਘੱਟ 17 ਹਜ਼ਾਰ ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ : ਯੂਟਿਊਬ ਨੇ ਰੂਸੀ ਸੰਸਦ ਮੈਂਬਰ ਦੇ ਚੈਨਲ 'ਤੇ ਲਾਈ ਪਾਬੰਦੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਟਿਊਬ ਨੇ ਰੂਸੀ ਸੰਸਦ ਮੈਂਬਰ ਦੇ ਚੈਨਲ 'ਤੇ ਲਾਈ ਪਾਬੰਦੀ
NEXT STORY