ਬੀਜਿੰਗ— ਚੀਨ ਦੀ ਰਾਜਧਾਨੀ ਬੀਜਿੰਗ 'ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਰਾਜਧਾਨੀ ਦੇ ਦੱਖਣੀ ਹੁਬੇਈ ਇਲਾਕੇ 'ਚ ਸੀ। ਸਰਕਾਰ ਨੇ ਕਿਹਾ ਕਿ ਭੂਚਾਰ ਦੀ ਤੀਬਰਤਾ 4.3 ਸੀ ਤੇ ਲਾਂਗਫਾਂਗ ਇਸ ਦਾ ਕੇਂਦਰ ਸੀ। ਅਜੇ ਤੱਕ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਲ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਭੂਚਾਲ ਦੇ ਕਾਰਨ ਬੀਜਿੰਗ ਦੀਆਂ ਇਮਾਰਤਾਂ ਤੱਕ ਕੰਬ ਗਈਆਂ।
ਜ਼ਿਕਰਯੋਗ ਹੈ ਕਿ ਚੀਨ 'ਚ ਅਕਸਰ ਭੂਚਾਲ ਦੇ ਝਟਕੇ ਲੱਗਦੇ ਰਹਿੰਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਦਾ ਕੇਂਦਰ ਦੇਸ਼ ਦੇ ਦੱਖਣ-ਪੱਛਮ 'ਚ ਹੁੰਦਾ ਹੈ। ਉੱਤਰੀ ਚੀਨ 'ਚ ਦੱਖਣੀ ਚੀਨ ਦੇ ਮੁਕਾਬਲੇ ਘੱਟ ਭੂਚਾਲ ਆਉਂਦੇ ਹਨ। ਸਾਲ 1976 'ਚ ਹਾਲਾਂਕਿ ਬੀਜਿੰਗ ਦੇ ਪੂਰਵ 'ਚ ਭੂਚਾਲ 'ਚ 3,00,000 ਲੋਕਾਂ ਦੀ ਮੌਤ ਹੋ ਗਈ ਸੀ।
ਜ਼ੈਨਬ ਮਾਮਲਾ : ਅਦਾਲਤ ਨੇ ਮੁੱਖ ਮੁਲਜ਼ਮ ਨੂੰ ਦਿੱਤਾ ਦੋਸ਼ੀ ਕਰਾਰ
NEXT STORY