ਵਾਸ਼ਿੰਗਟਨ,(ਵਾਰਤਾ)— ਦੱਖਣ ਪ੍ਰਸ਼ਾਂਤ ਖੇਤਰ 'ਚ ਨਿਊ ਕੈਲੇਡੋਨੀਆ ਵਿਚ ਸੋਮਵਾਰ 7.3 ਤੀਬਰਤਾ ਵਾਲੇ ਭੂਚਾਲ ਦੇ ਤਗੜੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਭੂਵਿਗਿਆਨਿਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਲਾਇਲਟੀ ਆਇਸਲੈਂਡ ਦੇ ਉੱਤਰ ਪੂਰਬ ਦੇ ਤੋਂ 68 ਕਿ. ਮੀ. ਦੀ ਦੂਰੀ ਉੱਤੇ ਕੇਂਦਰਤ ਸੀ ਅਤੇ ਇਹ ਜ਼ਮੀਨ ਤੋਂ 25 ਕਿ.ਮੀ. ਦੀ ਡੂੰਘਾਈ ਵਿਚ ਸਥਿਤ ਸੀ। ਨਿਊਕੈਲੇਡੋਨੀਆ ਇਕ ਫਰਾਂਸੀਸੀ ਖੇਤਰ ਹੈ ਜੋ ਕਿ ਟਾਪੂਆਂ ਦੀ ਇਕ ਲੜੀ ਤੋਂ ਬਣਿਆ ਹੈ।
ਨੋਟਬੰਦੀ ਨੂੰ ਲਾਗੂ ਕਰਨ 'ਚ ਹੋਈਆਂ ਵੱਡੀਆਂ ਕੋਤਾਹੀਆਂ : ਰਿਚਰਡ ਥੇਲਰ
NEXT STORY