ਤਾਈਪੇ (ਯੂ. ਐੱਨ. ਆਈ.) : ਤਾਇਵਾਨ ਦੇ ਦੱਖਣੀ ਖੇਤਰ ਵਿਚ ਸੋਮਵਾਰ ਰਾਤ ਨੂੰ 6.4 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਇਸ ਭੂਚਾਲ ਕਾਰਨ 15 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਵਿਭਾਗ (ਯੂ. ਐੱਸ. ਜੀ. ਐੱਸ.) ਮੁਤਾਬਕ ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ 12.17 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਤਾਇਵਾਨ ਦੇ ਯੂਜਿੰਗ ਤੋਂ 12 ਕਿਲੋਮੀਟਰ ਉੱਤਰ ਵਿਚ ਸਥਿਤ ਸੀ। ਤਾਇਵਾਨ ਦੇ ਕੇਂਦਰੀ ਮੌਸਮ ਪ੍ਰਸ਼ਾਸਨ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਦਰਜ ਕੀਤੀ ਗਈ। ਭੂਚਾਲ ਕਾਰਨ ਕਿਸੇ ਵੀ ਮੌਤ ਦੀ ਤੁਰੰਤ ਕੋਈ ਖਬਰ ਨਹੀਂ ਹੈ, ਹਾਲਾਂਕਿ ਬਚਾਅ ਕਰਮਚਾਰੀ ਅਜੇ ਵੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ।
ਇਹ ਵੀ ਪੜ੍ਹੋ : ਕੁੜੀ ਨੇ ਉੱਚੀ ਆਵਾਜ਼ ਵਿਚ 'ਹੂ' ਕਹਿ ਕੇ ਡਰਾਇਆ... ਮੁੰਡੇ ਦੀ ਥਾਈਂ ਮੌਤ, ਡਾਕਟਰ ਵੀ ਹੈਰਾਨ
ਤਾਇਵਾਨ ਦੇ ਫਾਇਰ ਵਿਭਾਗ ਨੇ ਕਿਹਾ ਕਿ 15 ਲੋਕਾਂ ਨੂੰ ਮਾਮੂਲੀ ਸੱਟਾਂ ਕਾਰਨ ਹਸਪਤਾਲ ਭੇਜਿਆ ਗਿਆ ਹੈ। ਵਿਭਾਗ ਨੇ ਦੱਸਿਆ ਕਿ ਇਨ੍ਹਾਂ ਵਿਚ ਇਕ ਬੱਚੇ ਸਮੇਤ 6 ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਤੈਨਾਨ ਸ਼ਹਿਰ ਦੇ ਨੈਨਸੀ ਜ਼ਿਲ੍ਹੇ ਵਿਚ ਇਕ ਘਰ ਦੇ ਮਲਬੇ ਵਿੱਚੋਂ ਬਚਾਇਆ ਗਿਆ ਸੀ। ਸੂਬਾਈ ਹਾਈਵੇਅ 'ਤੇ ਸਥਿਤ ਜ਼ੁਵੇਈ ਪੁਲ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਕ੍ਰਿਸਟੋਫਰ ਮੈਕੀਓ ਨੇ ਕੀਤਾ ਪਰਫਾਰਮ, ਹੁਣ ਤੱਕ ਇਨ੍ਹਾਂ ਗਾਇਕਾਂ ਨੂੰ ਮਿਲਿਆ ਇਹ ਮੌਕਾ
NEXT STORY