ਅੰਕਾਰਾ- ਤੁਰਕੀ ਦੇ ਇਜਿਮਰ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਤੇ ਹੋਰ 709 ਲੋਕ ਜ਼ਖ਼ਮੀ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਇਪੇ ਐਰਦੋਗਨ ਨੇ ਇਸਤਾਂਬੁਲ ਵਿਚ ਇਕ ਟੀ. ਵੀ. ਸੰਬੋਧਨ ਰਾਹੀਂ ਇਹ ਜਾਣਕਾਰੀ ਦਿੱਤੀ। ਐਰਦੋਗਨ ਨੇ ਕਿਹਾ ਕਿ ਭੂਚਾਲ ਕਾਰਨ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਮਲਬੇ ਵਿਚੋਂ ਲੋਕਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ।
ਤੁਰਕੀ ਦੇ ਪੱਛਮੀ ਖੇਤਰ ਵਿਚ ਸਥਿਤ ਇਜਮਿਰ ਸ਼ਹਿਰ ਵਿਚ ਭੂਚਾਲ ਦੇ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਕਾਰਨ ਕਈ ਇਮਾਰਤਾਂ ਤੇ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ। ਤਸਵੀਰਾਂ ਤੇ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਈਆਂ ਸਨ।
ਇਹ ਵੀ ਪੜ੍ਹੋ- ਗਲਾਸਗੋ ਸਣੇ ਲੈਵਲ-3 ਤਾਲਾਬੰਦੀ ਖੇਤਰਾਂ ਦੇ ਵਿਦਿਆਰਥੀਆਂ ਲਈ ਮਾਸਕ ਲਾਉਣਾ ਜ਼ਰੂਰੀ
ਤੁਰਕੀ ਦੀ ਐਮਰਜੈਂਸੀ ਏਜੰਸੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਇਜਮਿਰ ਸ਼ਹਿਰ ਵਿਚ ਮਹਿਸੂਸ ਕੀਤੇ ਗਏ ਤੇ ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.6 ਮਾਪੀ ਗਈ। ਯੂਨਾਨ ਦੇ ਰਾਸ਼ਟਰਪਤੀ ਨੇ ਵੀ ਜ਼ਖ਼ਮੀਆਂ ਦਾ ਹਾਲ ਪੁੱਛਿਆ ਤੇ ਉਨ੍ਹਾਂ ਦੇ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਦੱਸ ਦਈਏ ਕਿ ਪ੍ਰਭਾਵਿਤ ਖੇਤਰ ਤੁਰਕੀ ਤੇ ਯੂਨਾਨ ਦੇ ਤਟ ਵਿਚਕਾਰ ਹੈ। ਯੂਨਾਨ ਦੇ ਸਾਮੋਸ ਵਿਚ ਵੀ ਇਸ ਕਾਰਨ ਨੁਕਸਾਨ ਪੁੱਜਾ ਹੈ।
ਲੰਡਨ ’ਚ ਮਹਾਰਾਣੀ ਜਿੰਦ ਕੌਰ ਦੇ ਗਹਿਣੇ ਦੀ ਹੋਈ ਨੀਲਾਮੀ
NEXT STORY