ਲੰਡਨ (ਏਜੰਸੀਆਂ)–ਹਫਤੇ ਭਰ ’ਚ ਦੋ ਅਖਰੋਟ ਖਾਣ ਨਾਲ ਬਜ਼ੁਰਗ ਅਵਸਥਾ ’ਚ ਔਰਤਾਂ ਤੰਦਰੁਸਤ ਰਹਿੰਦੀਆਂ ਹਨ। ਹਾਲ ਦੀ ਖੋਜ ’ਚ ਇਹ ਦਾਅਵਾ ਕੀਤਾ ਹੈ ਕਿ ਵੱਧਦੀ ਉਮਰ ’ਚ ਬਿਹਤਰ ਮਾਨਸਿਕ ਅਤੇ ਸਰੀਰਕ ਰੂਪ ਨਾਲ ਤੰਦਰੁਸਤ ਰਹਿਣ ਨਾਲ ਔਰਤਾਂ ਦੀ ਉਮਰ ’ਚ ਵਾਧਾ ਹੁੰਦਾ ਹੈ। ਤੰਦਰੁਸਤ ਰੂਪ ਨਾਲ ਉਮਰ ਵਧਣ ਲਈ ਜ਼ਰੂਰੀ ਹੈ ਕਿ ਇਨਸਾਨ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਨਾ ਹੋਵੇ।
ਫ੍ਰਾਂਸ ਦੇ ਬਾਰਡਿਊਕਸ ਪਾਪੂਲੇਸ਼ਨਸ ਹੈਲਥ ਰਿਸਰਚ ਸੈਂਟਰ ਦੇ ਖੋਜਕਾਰਾਂ ਨੇ ਦੇਖਿਆ ਕਿ 50-60 ਸਾਲ ਦੀ ਉਮਰ ਦਰਮਿਆਨ ਦੀਆਂ ਔਰਤਾਂ ਜਿਨ੍ਹਾਂ ਨੇ ਹਫਤੇ ਭਰ ’ਚ 2 ਅਖਰੋਟ ਦਾ ਸੇਵਨ ਕੀਤਾ, ਉਨ੍ਹਾਂ ’ਚ ਉਮਰ ਵਧਣ ਦੌਰਾਨ ਤੰਦਰੁਸਤ ਰਹਿਣ ਦੀ ਸੰਭਾਵਨਾ ਹੋਰ ਲੋਕਾਂ ਦੀ ਤੁਲਨਾ ’ਚ ਜ਼ਿਆਦਾ ਹੁੰਦੀ ਹੈ। ਜਨਰਲ ਆਫ ਏਜਿੰਗ ਰਿਸਰਚ ’ਚ ਪ੍ਰਕਾਸ਼ਿਤ ਖੋਜ ਮੁਤਾਬਕ ਬਜ਼ੁਰਗਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਕਾਂ ਨੂੰ ਧਿਆਨ ’ਚ ਰੱਖਦੇ ਹੋਏ ਦੇਖਿਆ ਕਿ ਅਖਰੋਟ ਅਜਿਹਾ ਮੇਵਾ ਹੈ ਜੋ ਉਮਰ ਵਧਣ ਦੌਰਾਨ ਤੰਦਰੁਸਤ ਰਹਿਣ ’ਚ ਮਦਦ ਕਰਦਾ ਹੈ।
ਮੋਰੱਕੋ 'ਚ 1.48 ਟਨ ਕੈਨਾਬਿਸ ਜ਼ਬਤ
NEXT STORY