ਕਾਹਿਰਾ (ਭਾਸ਼ਾ): ਮਿਸਰ ਦੇ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਇਸ ਮਹੀਨੇ ਸੈਨੇਟ ਚੋਣਾਂ ਵਿਚ ਹਿੱਸਾ ਨਾ ਲੈਣ ਵਾਲੇ ਲੋਕਾਂ ਦੇ ਖਿਲਾਫ਼ ਮੁਕੱਦਮਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਦੀ ਸੰਸਦ ਦੇ ਉੱਪਰੀ ਅਤੇ ਮੁੱਖ ਰੂਪ ਨਾਲ ਸ਼ਕਤੀਹੀਣ ਸਦਨ ਦੇ ਦੋ-ਤਿਹਾਈ ਸਾਂਸਦਾਂ ਦੇ ਲਈ ਚੋਣਾਂ ਹੋਈਆਂ ਸਨ। ਰਾਸ਼ਟਰੀ ਚੋਣ ਅਥਾਰਿਟੀ ਦੇ ਮੁਤਾਬਕ ਸੈਨੇਟ ਦੀਆਂ 300 ਸੀਟਾਂ ਵਿਚੋਂ 200 ਦੇ ਲਈ ਕਰੀਬ 6.3 ਕਰੋੜ ਲੋਕਾਂ ਨੂੰ ਵੋਟਿੰਗ ਦਾ ਅਧਿਕਾਰ ਸੀ ਪਰ 11-12 ਅਗਸਤ ਨੂੰ ਹੋਈ ਵੋਟਿੰਗ ਵਿਚ ਸਿਰਫ 89.9 ਲੱਖ ਜਾਂ 14.23 ਫੀਸਦੀ ਲੋਕਾਂ ਨੇ ਹੀ ਵੋਟਿੰਗ ਕੀਤੀ।
ਪੜ੍ਹੋ ਇਹ ਅਹਿਮ ਖਬਰ- ਰੂਸ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਪਰੀਖਣ ਦਾ ਜਾਰੀ ਕੀਤਾ ਵੀਡੀਓ
ਹੋਰ 100 ਸੀਟਾਂ 'ਤੇ ਮੈਂਬਰਾਂਦੀ ਚੋਣ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸਿਸੀ ਕਰਨਗੇ। ਚੋਣਾਂ ਕੋਰੋਨਾਵਾਇਰਸ ਮਹਾਮਾਰੀ ਦੇ ਵਿਚ ਕਰਾਈਆਂ ਗਈਆ ਪਰ ਕਮਿਸ਼ਨ ਦਾ ਕਹਿਣਾ ਹੈਕਿ ਉਸਨੇ ਵੋਟਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਸਨ। ਕਮਿਸ਼ਨ ਦੇ ਪ੍ਰਮੁੱਖ ਲਾਸ਼ੀਨ ਇਬਰਾਹਿਮ ਨੇ ਕਿਹਾ ਕਿ ਉਹਨਾਂ ਨੇ ਚੋਣਾਂ ਦਾ ਬਾਈਕਾਟ ਕਰਨ ਵਾਲਿਆਂ ਖਿਲਾਫ਼ ਕਾਨੂੰਨ ਲਿਆਉਣ ਅਤੇ ਉਹਨਾਂ 'ਤੇ 500 ਮਿਸਰ ਪੌਂਡ ਤੱਕ ਦਾ ਜ਼ੁਰਮਾਨਾ ਲਗਾਉਣ ਦਾ ਸੰਕਲਪ ਲਿਆ ਹੈ। ਸੋਸ਼ਲ ਮੀਡੀਆ 'ਤੇ ਇਸ ਫੈਸਲੇ ਦੀ ਕਾਫੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ 5.4 ਕਰੋੜ ਲੋਕਾਂ ਦੇ ਖਿਲਾਫ਼ ਮੁਕੱਦਮਾ ਚਲਾਉਣਾ ਅਸੰਭਵ ਹੈ। ਉੱਥੇ ਕੁਝ ਦਾ ਕਹਿਣਾ ਹੈਕਿ ਸਰਕਾਰ ਹਰ ਢੰਗ ਨਾਲ ਪੈਸੇ ਕਮਾਉਣਾ ਚਾਹੁੰਦੀ ਹੈ।
ਟੋਰਾਂਟੋ: ਇਸਲਾਮਿਕ ਸਟੇਟ ਨਾਲ ਜੁੜੀ ਬੀਬੀ ਹਲੀਮਾ ਮੁਸਤਫਾ ਗ੍ਰਿਫਤਾਰ
NEXT STORY