Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 12, 2026

    11:58:06 PM

  • path to peace in the middle east emerges from delhi

    ਮਿਡਲ ਈਸਟ 'ਚ ਸ਼ਾਂਤੀ ਲਈ ਦਿੱਲੀ ਤੋਂ ਨਿਕਲਿਆ...

  • pm modi meets chinese president

    BRICS Summit: PM ਮੋਦੀ ਨੇ ਸ਼ੀ ਜਿਨਪਿੰਗ ਨੂੰ...

  • xi in brics

    US-ਇਰਾਨ ਦੀ ਜੰਗ ਖ਼ਤਮ ਕਰਵਾਏਗਾ BRICS ! ਜਿਨਪਿੰਗ...

  • punjab congress sachin pilot punjab in charge

    ਪੰਜਾਬ ਕਾਂਗਰਸ ਦੀ ਧੜੇਬੰਦੀ ਵਿਚਾਲੇ ਪਹਿਲੀ ਵਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਰੂਸ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਪਰੀਖਣ ਦਾ ਜਾਰੀ ਕੀਤਾ ਵੀਡੀਓ

INTERNATIONAL News Punjabi(ਵਿਦੇਸ਼)

ਰੂਸ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਪਰੀਖਣ ਦਾ ਜਾਰੀ ਕੀਤਾ ਵੀਡੀਓ

  • Edited By Vandana,
  • Updated: 27 Aug, 2020 12:00 PM
International
russia atomic bomb test
  • Share
    • Facebook
    • Tumblr
    • Linkedin
    • Twitter
  • Comment

ਮਾਸਕੋ (ਬਿਊਰੋ): ਰੂਸ ਨੇ 59 ਸਾਲ ਬਾਅਦ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਧਮਾਕੇ ਦਾ ਵੀਡੀਓ ਜਾਰੀ ਕੀਤਾ ਹੈ। 30 ਅਕਤੂਬਰ, 1961 ਨੂੰ ਵਿਸਫੋਟ ਕੀਤੇ ਗਏ ਇਸ ਬੰਬ ਨੂੰ ਕਿੰਗਸ ਆਫ ਬਾਂਬਸ ਮਤਲਬ ਬੰਬਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਹੀਰੋਸ਼ੀਮਾ 'ਤੇ ਸੁੱਟੇ ਗਏ ਪਰਮਾਣੂ ਬੰਬ ਨਾਲੋਂ 3800 ਗੁਣਾ ਜ਼ਿਆਦਾ ਤਾਕਤਵਰ ਸੀ। ਇਹ ਇਕ ਹਾਈਡ੍ਰੋਜਨ ਬੰਬ ਸੀ। ਇਸ ਨੂੰ ਤਸਾਰ ਬੰਬ ਵੀ ਕਹਿੰਦੇ ਹਨ। ਰੂਸ ਨੇ ਇਸ ਦਾ ਪਰੀਖਣ ਰੂਸੀ ਆਰਕਟਿਕ ਸਾਗਰ ਵਿਚ ਕੀਤਾ ਸੀ।

PunjabKesari

ਯੂ-ਟਿਊਬ 'ਤੇ ਜਾਰੀ ਕੀਤੇ ਗਏ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਤਸਾਬ ਬੰਬ ਨੂੰ RDS-220 ਅਤੇ ਬਿਗ ਇਵਾਨ ਵੀ ਕਿਹਾ ਜਾਂਦਾ ਹੈ। ਇਸ ਬੰਬ ਨੂੰ ਆਰਕਟਿਕ ਸਾਗਰ ਵਿਚ ਸਥਿਤ ਨੋਵਾਯਾ ਜ਼ੇਮਲਯਾ ਟਾਪੂ 'ਤੇ ਸੁੱਟਿਆ ਗਿਆ ਸੀ। ਇਹ ਹੁਣ ਤੱਕ ਦਾ ਇਨਸਾਨਾਂ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਪਰਮਾਣੂ ਧਮਾਕਾ ਸੀ। ਇਸ ਬੰਬ ਨੂੰ ਐਂਡਰੇ ਸ਼ਾਖਾਰੋਵ ਨੇ ਬਣਾਇਆ ਸੀ।

PunjabKesari

ਸੋਵੀਅਤ ਸੰਘ ਅਤੇ ਅਮਰੀਕਾ ਦੇ ਵਿਚ ਚੱਲ ਰਹ ਸ਼ੀਤ ਯੁੱਧ ਦੇ ਦੌਰਾਨ ਇਸ ਬੰਬ ਦਾ ਪਰੀਖਣ ਰੂਸ ਨੇ ਆਪਣੀ ਤਾਕਤ ਦਿਖਾਉਣ ਲਈ ਕੀਤਾ ਸੀ। ਇਹ ਬੰਬ 100 ਮੈਗਾਟਨ ਊਰਜਾ ਪੈਦਾ ਕਰਨ ਕਰਨ ਦੀ ਸਮਰੱਥਾ ਰੱਖਦਾ ਸੀ। ਪਰ ਇਸ ਦੀ ਬਰਬਾਦੀ ਦਾ ਪੱਧਰ ਮਾਪਣ ਦੇ ਬਾਅਦ ਵਿਗਿਆਨੀਆਂ ਨੇ ਇਸ ਦੀ ਸਮਰੱਥਾ ਘਟਾ ਕੇ 50 ਮੈਗਾਟਨ ਕਰ ਦਿੱਤੀ ਸੀ।

PunjabKesari

ਤਸਾਰ ਬੰਬ ਦੀ ਲੰਬਾਈ 26 ਫੁੱਟ ਅਤੇ ਵਿਆਸ 7 ਫੁੱਟ ਸੀ। ਇਸ ਦਾ ਵਜ਼ਨ 27 ਟਨ ਸੀ। ਇਸ ਦੇ ਡਿੱਗਣ ਦੀ ਗਤੀ ਘੱਟ ਕਰਨ ਲਈ ਇਸ ਦੇ ਪਿੱਛੇ ਇਕ ਪੈਰਾਸ਼ੂਟ ਲਗਾਇਆ ਗਿਆ ਸੀ ਤਾਂ ਜੋ ਇਹ ਡਿੱਗਣ ਦੇ ਬਾਅਦ ਵੱਡੇ ਪੱਧਰ 'ਤੇ ਬਰਬਾਦੀ ਨਾ ਕਰ ਸਕੇ। ਇਸ ਦੌਰਾਨ ਇਸ ਦੇ ਅਸਰ ਦਾ ਅਧਿਐਨ ਕਰਨ ਲਈ ਆਸਮਾਨ ਵਿਚ ਉਡ ਰਹੇ ਬੰਬਾਰਾਂ ਵਿਚ ਕਈ ਤਰ੍ਹਾਂ ਦੇ ਕੈਮਰੇ ਅਤੇ ਵਿਗਿਆਨਕ ਯੰਤਰ ਲਗਾਏ ਗਏ ਸਨ। ਰੂਸ ਨੇ ਇਸ ਬੰਬ ਦੇ ਪਰੀਖਣ ਦੇ ਲਈ ਉਸ ਸਮੇਂ ਦੇ ਸਭ ਤੋਂ ਅਤਿ ਆਧੁਨਿਕ ਬੰਬਾਰ TU-95V ਵਿਚ ਤਬਦੀਲੀਆਂ ਕੀਤੀਆਂ ਸਨ। ਪੈਰਾਸ਼ੂਟ ਲਗਾਉਣ ਦੇ ਪਿੱਛੇ ਕਾਰਨ ਇਹ ਵੀ ਸੀ ਕਿ ਬੰਬ ਹੌਲੀ ਗਤੀ ਨਾਲ ਡਿੱਗੇਗਾ ਤਾਂ ਬੰਬਾਰ ਪਰੀਖਣ ਸਥਲ ਤੋਂ ਦੂਰ ਜਾ ਸਕੇਗਾ ਨਹੀਂ ਤਾਂ ਇਹ ਜਹਾਜ਼ ਵੀ ਬੰਬ ਦੀ ਚਪੇਟ ਵਿਚ ਆ ਜਾਂਦੇ। ਰੇਡੀਏਸ਼ਨ ਤੋਂ ਬਚਣ ਲਈ ਜਹਾਜ਼ਾਂ ਨੂੰ ਖਾਸ ਤਰ੍ਹਾਂ ਦਾ ਪੇਂਟ ਲਗਾਇਆ ਗਿਆ ਸੀ।

 

30 ਅਕਤੂਬਰ, 1961 ਨੂੰ ਸਵੇਰੇ 11.32 ਵਜੇ ਤਸਾਰ ਬੰਬ ਨੂੰ ਨੋਵਾਯਾ ਜ਼ੇਮਲਯਾ ਟਾਪੂ 'ਤੇ ਸੁੱਟਿਆ ਗਿਆ। ਬੰਬ ਜ਼ਮੀਨ ਤੋਂ 4 ਕਿਲੋਮੀਟਰ ਉੱਪਰ ਫੱਟਿਆ। ਇਸ ਦੇ ਬਾਅਦ ਇਸ ਨੇ ਆਸਮਾਨ ਵਿਚ ਵੱਡੇ ਮਸ਼ਰੂਮ ਜਿਹੀ ਆਕ੍ਰਿਤੀ ਬਣਾਈ। ਇਸ ਦੇ ਅੱਗ ਦਾ ਗੋਲਾ ਅਤੇ ਧੂੰਏਂ ਦਾ ਗੁਬਾਰ ਆਸਮਾਨ ਵਿਚ 60 ਕਿਲੋਮੀਟਰ ਦੀ ਉੱਚਾਈ ਤੱਕ ਗਿਆ ਸੀ। ਪਰਮਾਣੂ ਬੰਬ ਦੇ ਧਮਾਕੇ ਨਾਲ ਨਿਕਲੀ ਰੋਸ਼ਨੀ 1000 ਕਿਲੋਮੀਟਰ ਤੱਕ ਦਿਖਾਈ ਦਿੱਤੀ ਸੀ।

PunjabKesari

ਨੋਵਾਯਾ ਜ਼ੇਮਲਯਾ 'ਤੇ ਕੋਈ ਨਹੀਂ ਰਹਿੰਦਾ ਸੀ ਪਰ ਉਸ ਨਾਲ 55 ਕਿਲੋਮੀਟਰ ਦੂਰ ਸਥਿਤ ਖਾਲੀ ਪਿੰਡ ਸੇਵੇਰਨੀ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ। ਇੰਨਾ ਹੀ ਨਹੀਂ 160 ਕਿਲੋਮੀਟਰ ਦੂਰ ਸਥਿਤ ਇਮਾਰਤਾਂ ਵੀ ਢਹਿ-ਢੇਰੀ ਹੋ ਗਈਆਂ ਸਨ। ਇਸ ਬੰਬ ਦੇ ਧਮਾਕੇ ਤੋਂ ਨਿਕਲਣ ਵਾਲੀ ਗਰਮੀ ਦੇ ਕਾਰਨ 100 ਕਿਲੋਮੀਟਰ ਦੀ ਦੂਰੀ ਤੱਕ ਕੋਈ ਚੀਜ਼ ਨਹੀਂ ਬਚੀ ਸੀ। ਸਭ ਕੁਝ ਸੜ ਕੇ ਸਵਾਹ ਹੋ ਗਿਆ ਸੀ।

PunjabKesari

ਰੂਸ ਦੇ ਇਸ ਬੰਬ ਨੂੰ ਕਿਸੇ ਬੈਲਿਸਟਿਕ ਮਿਜ਼ਾਈਲ ਵਿਚ ਨਹੀਂ ਲਗਾਇਆ ਜਾ ਸਕਦਾ ਸੀ। ਇਸ ਲਈ ਅੱਜ ਤੱਕ ਇਸ ਦੀ ਵਰਤੋਂ ਨਹੀਂ ਕੀਤੀ ਗਈ। ਇਸ ਬੰਬ ਨੂੰ ਰਵਾਇਤੀ ਬੰਬਾਰ ਜਹਾਜ਼ਾਂ ਨਾਲ ਹੀ ਸੁੱਟਿਆ ਜਾ ਸਕਦਾ ਸੀ। ਇਹ ਜਹਾਜ਼ ਆਸਾਨੀ ਨਾਲ ਰਡਾਰ 'ਤੇ ਫੜੇ ਜਾਂਦੇ, ਇਸ ਲਈ ਇਸ ਬੰਬ ਨੂੰ ਸਿਰਫ ਪਰੀਖਣ ਤੱਕ ਹੀ ਸੀਮਤ ਰੱਖਿਆ ਗਿਆ। ਇਸ ਦੀ ਵਰਤੋਂ ਫਿਰ ਕਦੇ ਨਹੀਂ ਕੀਤੀ ਗਈ। 

PunjabKesari

1961 ਦੇ ਪਰੀਖਣ ਦੇ ਬਾਅਦ ਤਸਾਰ ਬੰਬ ਬਣਾਉਣ ਵਾਲੇ ਵਿਗਿਆਨੀ ਐਂਡਰੇ ਸ਼ਾਖਾਰੋਵ ਨੇ ਪਰਮਾਣੂ ਬੰਬਾਂ ਦੇ ਪਰੀਖਣ ਨੂੰ ਜ਼ਮੀਨ ਦੇ ਅੰਦਰ ਕਰਨ ਦਾ ਫੈਸਲਾ ਲਿਆ। ਪਰ 1963 ਵਿਚ ਅਮਰੀਕਾ, ਬ੍ਰਿਟੇਨ, ਸੋਵੀਅਤ ਸੰਘ ਨੇ ਪਰਮਾਣੂ ਬੰਬਾਂ ਦੇ ਪਰੀਖਣ ਅਤੇ ਉਤਪਾਦਨ 'ਤੇ ਪਾਬੰਦੀ ਲਗਾਉਣ ਵਾਲੇ ਸਮਝੌਤੇ 'ਤੇ ਦਸਤਖਤ ਕਰ ਦਿੱਤੇ। ਇਸ ਸਮਝੌਤੇ ਵਿਚ ਕਈ ਹੋਰ ਦੇਸ਼ ਵੀ ਸ਼ਾਮਲ ਸਨ। ਲੋਕ ਅੱਜ ਵੀ ਇਸ ਬੰਬ ਦੇ ਨਾਮ ਨਾਲ ਕੰਬ ਜਾਂਦੇ ਹਨ। ਹੁਣ ਜਦੋਂ ਪਰਮਾਣੂ ਬੰਬਾਂ ਦੇ ਪਰੀਖਣ ਜਾਂ ਹਮਲੇ ਦੀ ਗੱਲ ਆਉਂਦੀ ਹੈ ਤਾਂ ਇਸ ਬੰਬ ਨਾਲੋਂ ਖਤਰਨਾਕ ਬੰਬ ਦਾ ਜ਼ਿਕਰ ਨਹੀਂ ਹੁੰਦਾ। ਰੂਸ ਨੇ ਇਸ ਬੰਬ ਦੇ ਪਰੀਖਣ ਦੇ ਬਾਅਦ ਅੱਜ ਤੱਕ ਦੁਬਾਰਾ ਅਜਿਹਾ ਪਰੀਖਣ ਜਾਂ ਅਜਿਹੇ ਕਿਸੇ ਬੰਬ ਦੀ ਵਰਤੋਂ ਕਿਸੇ ਯੁੱਧ ਵਿਚ ਨਹੀਂ ਕੀਤੀ। ਕਿਉਂਕਿ ਇਸ ਬੰਬ ਦਾ ਅਸਰ ਦੇਖਣ ਦੇ ਬਾਅਦ ਉਸ ਸਮੇਂ ਦੀ ਸੋਵੀਅਤ ਸੰਘ ਸਰਕਾਰ ਵੀ ਕੰਬ ਗਈ ਸੀ।
 

  • Russia
  • atomic bomb test
  • pictures
  • ਰੂਸ
  • ਪਰਮਾਣੂ ਬੰਬ ਪਰੀਖਣ
  • ਤਸਵੀਰਾਂ

ਕੈਂਬਰਿਜ ਯੂਨੀਵਰਸਿਟੀ ਵੀ ਤਿਆਰ ਕਰ ਰਹੀ ਕੋਰੋਨਾ ਦਾ ਟੀਕਾ

NEXT STORY

Stories You May Like

  • successful test of long range glide bomb khagantak 243
    ਸੁਖੋਈ Su-30MKI ਜਹਾਜ਼ ਤੋਂ ਲੌਂਗ-ਰੇਂਜ ਗਲਾਈਡ ਬੰਬ 'ਖਗਾਂਤਕ-243' ਦਾ ਸਫ਼ਲ ਪਰੀਖਣ
  • preparations are underway to change the map of the world
    ਦੁਨੀਆ ਦਾ ਨਕਸ਼ਾ ਬਦਲਣ ਦੀ ਤਿਆਰੀ, ਯੂਰਪ-ਰੂਸ-ਕੈਨੇਡਾ ਦਾ ਸਾਈਜ਼ ਹੋਵੇਗਾ ਛੋਟਾ
  • india s nuclear arsenal
    ਭਾਰਤ ਦੇ ਪਰਮਾਣੂ ਜ਼ਖ਼ੀਰੇ 'ਚ 190 ਹਥਿਆਰ !
  • crisis of credibility is problem in media sector  gadkari
    ਭਰੋਸੇਯੋਗਤਾ ਦਾ ਸੰਕਟ ਮੀਡੀਆ ਖੇਤਰ ’ਚ ਸਭ ਤੋਂ ਵੱਡੀ ਸਮੱਸਿਆ ਹੈ : ਗਡਕਰੀ
  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • adani airports becomes world  s third most valuable airport
    ਅਡਾਣੀ ਏਅਰਪੋਰਟਸ ਬਣੀ ਦੁਨੀਆ ਦੀ ਤੀਜੀ ਸਭ ਤੋਂ ਕੀਮਤੀ ਹਵਾਈ ਅੱਡਾ ਕੰਪਨੀ
  • most livable cities in world
    2026 ਦੇ ਦੁਨੀਆ ਦੇ ਸਭ ਤੋਂ ਰਹਿਣਯੋਗ ਸ਼ਹਿਰਾਂ 'ਚ ਕੋਪਨਹੇਗਨ ਮੁੜ ਪਹਿਲੇ ਸਥਾਨ ’ਤੇ ਅਤੇ ਮੈਲਬੌਰਨ ਤੀਜੇ 'ਤੇ
  • india  world  map  united nations  vote
    ਬਦਲਣ ਜਾ ਰਿਹੈ ਪੂਰੀ ਦੁਨੀਆ ਦਾ ਨਕਸ਼ਾ ! UN 'ਚ ਭਾਰਤ ਨੇ ਕੀਤਾ ਸਮਰਥਨ
  • punjab weather heavy rain
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ ਚਿਤਾਵਨੀ! ਵਿਭਾਗ ਨੇ ਕੀਤੀ ਵੱਡੀ...
  • major encounter by punjab police in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
  • horrific accident on the jalandhar amritsar national highway
    ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
  • two smugglers arrested in jalandhar by cia staff
    ਜਲੰਧਰ 'ਚ CIA ਸਟਾਫ਼ ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਸਮੇਤ 2 ਤਸਕਰ ਗ੍ਰਿਫ਼ਤਾਰ
  • woman death in a collision between a tipper and a car
    ਗੋਰਾਇਆ-ਫਿਲੌਰ ਹਾਈਵੇਅ 'ਤੇ ਕਾਰ ਤੇ ਟਿੱਪਰ ਦੀ ਭਿਆਨਕ ਟੱਕਰ, ਮਹਿਲਾ ਦੀ ਹੋਈ ਮੌਤ
  • man dead on road accident
    ਟਿੱਪਰ ਤੇ ਐਕਟਿਵਾ ਸਵਾਰ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ
  • rules changed to benefit favoured contractors
    ‘ਵਨ ਸਿਟੀ ਵਨ ਕੰਟਰੈਕਟਰ’ ਨੀਤੀ ਦੇ ਬਾਵਜੂਦ ਚਹੇਤੇ ਠੇਕੇਦਾਰਾਂ ਨੂੰ ਫ਼ਾਇਦਾ...
  • new in dr meenakshi sood death case major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
Trending
Ek Nazar
father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • pakistan facing difficult times  report
      ਔਖੇ ਹਾਲਾਤ ’ਚੋਂ ਗੁਜ਼ਰ ਰਿਹਾ ਪਾਕਿਸਤਾਨ : ਰਿਪੋਰਟ
    • bpcc football tournament
      BPCC ਦਾ ਸਾਲਾਨਾ ਫੁੱਟਬਾਲ ਟੂਰਨਾਮੈਂਟ 3 ਤੇ 4 ਅਕਤੂਬਰ ਨੂੰ ! ਮੁਕੰਮਲ ਹੋਈਆਂ...
    • north korea fires ballistic missiles into the sea
      ਉੱਤਰੀ ਕੋਰੀਆ ਨੇ ਸਮੁੰਦਰ ਵੱਲ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ
    • iranian president pezeshkian meets president murmu at rashtrapati bhavan
      ਈਰਾਨੀ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਮੁਰਮੂ ਨਾਲ...
    • vice president j d  vance shines in trump  s presence
      ਟਰੰਪ ਦੀ ਮੌਜੂਦਗੀ 'ਚ ਛਾਏ ਉਪਰਾਸ਼ਟਰਪਤੀ ਜੇ.ਡੀ.ਵੈਂਸ ! ਕਿਹਾ- 'ਮੈਂ ਰਾਸ਼ਟਰਪਤੀ...
    • eu india fta proposal
      ਯੂਰਪੀਅਨ ਕਮਿਸ਼ਨ ਨੇ ਭਾਰਤ ਨਾਲ ਵਪਾਰ ਸਮਝੌਤੇ 'ਤੇ ਦਸਤਖਤ ਕਰਨ ਲਈ ਕੌਂਸਲ ਨੂੰ...
    • canada gurdwara incident
      ਕੈਨੇਡਾ ਗੁਰੂਘਰ 'ਚ ਸੇਵਾਦਾਰਾਂ 'ਤੇ ਹੋਏ ਹਮਲੇ 'ਚ ਪੁਲਸ ਦੀ ਵੱਡੀ ਕਾਰਵਾਈ !...
    • afghan medical students in pakistan face threat of deportation
      ਪਾਕਿਸਤਾਨ 'ਚ ਅਫ਼ਗਾਨੀ ਮੈਡੀਕਲ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖ਼ਤਰਾ
    • china  next dalai lama
      ਚੀਨ ਦੇ ਕੰਟਰੋਲ ਵਾਲੇ ਤਿੱਬਤ ਤੋਂ ਨਹੀਂ ਕਿਸੇ ਹੋਰ ਦੇਸ਼ ਤੋਂ ਹੋਵੇਗਾ ਅਗਲਾ ਦਲਾਈ...
    • pakistan s future in danger
      ਖ਼ਤਰੇ 'ਚ ਪਾਕਿਸਤਾਨ ਦਾ ਭਵਿੱਖ! 17 'ਚੋਂ ਸਿਰਫ਼ 1 ਟੀਚੇ 'ਤੇ ਸਹੀ, ਲੀਡਰਾਂ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +