ਸਮਾਰਾ— ਇਸਲਾਮਿਕ ਸਟੇਟ ਸਮੂਹ ਦੇ ਸ਼ੱਕੀ ਜਿਹਾਦੀਆਂ ਨੇ ਉੱਤਰੀ ਇਰਾਕ 'ਚ ਦੋ ਵੱਖ-ਵੱਖ ਹਮਲਿਆਂ 'ਚ 8 ਲੋਕਾਂ ਦੀ ਜਾਨ ਲੈ ਲਈ ਜਦਕਿ ਚਾਰ ਹੋਰ ਨੂੰ ਜ਼ਖਮੀ ਕਰ ਦਿੱਤਾ। ਆਈ.ਐੱਸ. ਨੇਤਾ ਅਬੂ ਬਕਰ ਅਲ-ਬਗਦਾਦੀ ਵਲੋਂ ਪਿਛਲੇ ਮਹੀਨੇ ਜਾਰੀ ਇਕ ਆਡੀਓ ਕਲਿਪ ਤੋਂ ਬਾਅਦ ਕੱਟੜਪੰਥੀ ਸਮੂਹ ਦੇ ਹਮਲਿਆਂ 'ਚ ਵਾਧਾ ਹੋਇਆ ਹੈ। ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਿਕੁਰਕ ਤੋਂ ਕਰੀਬ 25 ਕਿਲੋਮੀਟਰ ਪੱਛਮ 'ਚ ਸਥਿਤ ਅਲਬੂ ਪਿੰਡ ਦੇ ਇਕ ਮਕਾਨ 'ਤੇ ਜਿਹਾਦੀਆਂ ਨੇ ਸੋਮਵਾਰ ਨੂੰ ਹਮਲਾ ਕੀਤਾ, ਜਿਸ 'ਚ 7 ਲੋਕ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ 'ਚ 1 ਪੁਲਸ ਕਰਮਚਾਰੀ ਵੀ ਜ਼ਖਮੀ ਹੋਇਆ ਹੈ। ਜਿਹਾਦੀਆਂ ਨੇ ਇਸ ਦੇ ਨਾਲ ਹੀ ਨੇੜੇ ਸਥਿਤ ਇਕ ਕਰੰਸੀ ਐਕਸਚੇਂਜ ਦਫਤਰ 'ਚੋਂ 20 ਹਜ਼ਾਰ ਡਾਲਰ ਵੀ ਲੁੱਟ ਲਏ। ਉਥੇ ਐਤਵਾਦ ਨੂੰ ਬਹਦਾਦ ਦੇ ਨੇੜੇ ਇਕ ਮਸਜਿਦ ਦੇ ਬਾਹਰ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਤਿੰਨ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਹਮਲਾ ਐਤਵਾਰ ਦੇਰ ਰਾਤ ਅਸ਼-ਸ਼ਰਕਤ ਦੇ ਨੇੜੇ ਖਨੋਓਕਾ ਪਿੰਡ 'ਚ ਹੋਇਆ।
ਨਾਸਾ ਨੇ ਕਾਰਬਨ ਡਾਇਆਕਸਾਈਡ ਨੂੰ ਉਪਯੋਗੀ ਤੱਤਾਂ 'ਚ ਬਦਲਣ ਲਈ ਮੰਗੇ ਸੁਝਾਅ
NEXT STORY