ਢਾਕਾ (ਏਜੰਸੀ)- ਢਾਕਾ ਤੋਂ 185 ਕਿਲੋਮੀਟਰ ਦੱਖਣ-ਪੱਛਮ 'ਚ ਬੰਗਲਾਦੇਸ਼ ਦੇ ਪਿਰੋਜਪੁਰ ਜ਼ਿਲ੍ਹੇ 'ਚ ਵੀਰਵਾਰ ਤੜਕੇ ਇੱਕ ਕਾਰ ਦੇ ਸੜਕ ਤੋਂ ਉਤਰ ਕੇ ਨਹਿਰ ਵਿਚ ਡਿੱਗਣ ਕਾਰਨ 4 ਬੱਚਿਆਂ ਸਮੇਤ 2 ਪਰਿਵਾਰਾਂ ਦੇ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਦੇ ਕਰੀਬ ਵਾਪਰਿਆ, ਜਦੋਂ ਕਾਰ ਸੜਕ ਤੋਂ ਹੇਠਾਂ ਉਤਰ ਗਈ ਅਤੇ ਨਹਿਰ ਵਿੱਚ ਜਾ ਡਿੱਗੀ।
ਇਹ ਵੀ ਪੜ੍ਹੋ: ਖ਼ੁਦ ਨੂੰ ਗਰਭਵਤੀ ਸਮਝ ਰਹੀ ਸੀ ਔਰਤ, ਹਸਪਤਾਲ ਗਈ ਤਾਂ ਸੱਚਾਈ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ
ਸਥਾਨਕ ਨਿਵਾਸੀਆਂ ਵੱਲੋਂ ਸੁਚੇਤ ਕੀਤੇ ਜਾਣ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਨਹਿਰ ਵਿੱਚ ਡੁੱਬੀ ਕਾਰ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ। ਪਿਰੋਜਪੁਰ ਦੇ ਵਧੀਕ ਪੁਲਸ ਸੁਪਰਡੈਂਟ ਮੁਕੀਤ ਹਸਨ ਖਾਨ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਵਿੱਚ 2 ਪੁਰਸ਼, 2 ਔਰਤਾਂ ਅਤੇ 4 ਬੱਚੇ ਸ਼ਾਮਲ ਹਨ। ਇਨ੍ਹਾਂ ਦੀ ਪਛਾਣ 32 ਸਾਲਾ ਸ਼ਾਓਨ, ਉਸ ਦੀ ਪਤਨੀ ਅਮੀਨਾ ਬੇਗਮ (30) ਅਤੇ ਉਨ੍ਹਾਂ ਦੇ ਪੁੱਤਰ ਅਬਦੁਲ (3) ਅਤੇ ਸ਼ਹਾਦਤ (10) ਵਜੋਂ ਹੋਈ ਹੈ, ਜੋ ਕਿ ਨਜ਼ੀਰਪੁਰ ਉਪਜ਼ਿਲਾ, ਪਿਰੋਜਪੁਰ ਦੇ ਪਿੰਡ ਹੋਗਲਾਬੂਨੀਆ ਦੇ ਰਹਿਣ ਵਾਲੇ ਸਨ ਅਤੇ ਮੋਤਾਲੇਬ (45), ਉਸਦੀ ਪਤਨੀ ਸਬੀਨਾ ਅਕਤਰ (30), ਧੀ ਮੁਕਤਾ (12) ਅਤੇ ਪੁੱਤਰ ਸੋਇਬ (2) ਸਾਰੇ ਵਾਸੀ ਰਘੁਨਾਥਪੁਰ, ਸ਼ੇਰਪੁਰ ਸਦਰ ਉਪਜ਼ਿਲੇ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ: ਦੁਨੀਆ 'ਚ ਸਭ ਤੋਂ ਵੱਧ ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਸ਼ਾਮਲ ਪਾਕਿਸਤਾਨ
ਸ਼ਾਓਨ ਦੇ ਚਚੇਰੇ ਭਰਾ ਮੁਰਾਦ ਮੁਤਾਬਕ ਸ਼ਾਓਨ ਅਤੇ ਮੋਤਾਲੇਬ ਕੁਆਕਾਟਾ ਦੀ ਯਾਤਰਾ ਤੋਂ ਬਾਅਦ ਕੁਆਕਾਟਾ ਤੋਂ ਹੋਗਲਾਬੂਨੀਆ ਸਥਿਤ ਸ਼ਾਓਨ ਦੇ ਘਰ ਵਾਪਸ ਜਾ ਰਹੇ ਸਨ। ਤੜਕੇ 3 ਵਜੇ ਦੇ ਕਰੀਬ ਉਨ੍ਹਾਂ ਦੀ ਕਾਰ ਨੂਰਾਨੀ ਗੇਟ ਇਲਾਕੇ 'ਤੇ ਕੰਟਰੋਲ ਗੁਆ ਬੈਠੀ ਅਤੇ ਨਹਿਰ'ਚ ਜਾ ਡਿੱਗੀ, ਜਿੱਥੇ ਇਹ ਡੁੱਬ ਗਈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੱਡਾ ਹਮਲਾ, ਬੰਦੂਕਧਾਰੀਆਂ ਨੇ 20 ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਗਲੋਬਲ ਸਾਊਥ 'ਤੇ ਫੌਜੀ ਸੰਘਰਸ਼ਾਂ ਦੇ ਮਾੜੇ ਪ੍ਰਭਾਵਾਂ 'ਤੇ ਜਤਾਈ ਡੂੰਘੀ ਚਿੰਤਾ
NEXT STORY