ਇਸਲਾਮਾਬਾਦ : ਭਾਰਤ ਤੋਂ 12 ਯਾਤਰੀਆਂ ਨੂੰ ਲਿਜਾ ਰਿਹਾ ਇਕ ਚਾਰਟਰ ਜਹਾਜ਼ ਸੋਮਵਾਰ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਇਸ ਸਬੰਧੀ ਮੀਡੀਆ 'ਚ ਖ਼ਬਰਾਂ ਵੀ ਆਈਆਂ ਹਨ। ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਜਹਾਜ਼ ਦੁਪਹਿਰ 12:10 ਵਜੇ (ਸਥਾਨਕ ਸਮੇਂ) 'ਤੇ ਕਰਾਚੀ ਹਵਾਈ ਅੱਡੇ 'ਤੇ ਉਤਰਿਆ।
ਇਹ ਵੀ ਪੜ੍ਹੋ : ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ ਬਦਲਿਆ 60 ਸਾਲ ਪੁਰਾਣਾ ਯਾਤਰਾ ਪਰਚੀ ਸਿਸਟਮ, ਹੁਣ ਇੰਝ ਹੋਣਗੇ ਦਰਸ਼ਨ
ਇਸ ਦੀ ਪੁਸ਼ਟੀ ਕਰਦਿਆਂ ਸਿਵਲ ਏਵੀਏਸ਼ਨ ਅਥਾਰਟੀ (ਸੀ.ਏ.ਏ.) ਦੇ ਬੁਲਾਰੇ ਨੇ ਕਿਹਾ ਕਿ ਉਕਤ ਅੰਤਰਰਾਸ਼ਟਰੀ ਚਾਰਟਰ ਜਹਾਜ਼ ਨੇ ਭਾਰਤ ਤੋਂ ਉਡਾਣ ਭਰੀ ਸੀ, ਇਸ ਤੋਂ ਇਲਾਵਾ ਕਿਸੇ ਹੋਰ ਦੇਸ਼ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਕਰਾਚੀ 'ਚ ਉਤਰਨ ਤੋਂ ਥੋੜ੍ਹੀ ਦੇਰ ਬਾਅਦ ਵਿਸ਼ੇਸ਼ ਜਹਾਜ਼ ਨੇ ਸਾਰੇ 12 ਯਾਤਰੀਆਂ ਨੂੰ ਲੈ ਕੇ ਦੁਬਾਰਾ ਉਡਾਣ ਭਰੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਜਹਾਜ਼ ਨੂੰ ਕਰਾਚੀ ਹਵਾਈ ਅੱਡੇ 'ਤੇ ਕਿਸ ਕਾਰਨ ਉਤਾਰਿਆ ਗਿਆ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਤੋਂ ਉਡਾਣ ਭਰਨ ਵਾਲੇ 2 ਜਹਾਜ਼ਾਂ ਨੂੰ ਤਕਨੀਕੀ ਕਾਰਨਾਂ ਕਰਕੇ ਪਿਛਲੇ ਮਹੀਨੇ ਕਰਾਚੀ ਹਵਾਈ ਅੱਡੇ 'ਤੇ ਉਤਰਨਾ ਪਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੋਲਡਨ ਵਿਰਸਾ UK ਨੇ ਮਨਾਇਆ ਤੀਆਂ ਦਾ ਤਿਉਹਾਰ, ਮੁਟਿਆਰਾਂ ਨੇ ਬੋਲੀਆਂ, ਗਿੱਧਾ ਪਾ ਲਾਈ ਰੌਣਕ
NEXT STORY