ਨਿਊਯਾਰਕ (ਰਾਜ ਗੋਗਨਾ)-ਮਰਹੂਮ ਪਲੇਬੈਕ ਸਿੰਗਰ ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਦੁਨੀਆ ਨੇ ਭਾਰਤ ਦੇ ਨਾਲ ਸੋਗ ਮਨਾਇਆ। ਭਾਰਤ ਦੀ ਨਾਈਟਿੰਗੇਲ ਲਤਾ ਮੰਗੇਸ਼ਕਰ ਲੰਘੀ 6 ਫਰਵਰੀ ਨੂੰ ਤੜਕੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਦੇਸ਼ ਦੇ ਲੋਕਾਂ ਨੇ ਅੱਖਾਂ 'ਚ ਹੰਝੂਆਂ ਨਾਲ ਲਤਾ ਦੀਦੀ ਨੂੰ ਅਲਵਿਦਾ ਕਹਿ ਦਿੱਤਾ ਪਰ ਸੋਗ ਭਾਰਤ ਤੱਕ ਸੀਮਤ ਨਹੀਂ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਘੱਟ ਰਿਹੈ ਕੋਰੋਨਾ ਦਾ ਕਹਿਰ, ਇਕ ਦਿਨ 'ਚ ਸਾਹਮਣੇ ਆਏ 454 ਮਾਮਲੇ
ਇਸ ਤਰ੍ਹਾਂ ਮਰਹੂਮ 92-ਸਾਲਾ ਦੀ ਪਲੇਬੈਕ ਗਾਇਕਾ ਨੂੰ ਸ਼ਰਧਾਂਜਲੀ ਹਾਲ 'ਚ ਹੀ ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡਸ 'ਚ ਕੀਤੀ ਗਈ। ਮਸ਼ਹੂਰ ਸ਼ੈੱਫ ਵਿਕਾਸ ਖੰਨਾ ਨੇ 54 ਸੈਕਿੰਡ ਦੀ ਵੀਡੀਓ ਸਾਂਝੀ ਕੀਤੀ, ਜਿਸ 'ਚ ਲਤਾ ਮੰਗੇਸ਼ਕਰ ਨੂੰ 1981 ਦੀ ਫਿਲਮ 'ਸਿਲਸਿਲਾ' ਦਾ ਗੀਤ 'ਯੇ ਕਹਾਂ ਆ ਗਏ ਹਮ' ਦੇ ਤੌਰ 'ਤੇ ਡਿਜੀਟਲ ਹੋਰਡਿੰਗ ਤੋਂ ਨਿਊਯਾਰਕ ਦੇ ਲੋਕਾਂ ਨੂੰ ਮੁਸਕਰਾਉਂਦੇ ਹੋਏ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਪੰਜਾਬੀਆਂ ਨੂੰ ਉਹ ਵਾਅਦੇ ਕਰ ਰਿਹੈ ਜੋ ਕਦੇ ਦਿੱਲੀ 'ਚ ਲਾਗੂ ਨਹੀਂ ਕੀਤੇ : ਹਰਸਿਮਰਤ ਬਾਦਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਬ੍ਰੇਸ਼ੀਆਂ ਚੋ ਧਾਰਮਿਕ ਸਮਾਗਮਾਂ ਦੀ ਹੋਈ ਆਰੰਭਤਾ
NEXT STORY