ਵਾਸ਼ਿੰਗਟਨ(ਭਾਸ਼ਾ)— ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਅਤੇ ਭਾਰਤੀ ਮੂਲ ਦੀ ਨਿੱਕੀ ਹੈਲੀ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਵਧਦੇ ਸਬੰਧਾਂ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਸ ਦੋ-ਪੱਖੀ ਸਬੰਧਾਂ ਲਈ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ। ਆਰਥਿਕ ਅਤੇ ਪ੍ਰਬੰਧਕੀ ਸੁਧਾਰਾਂ ਨੂੰ ਪਹਿਲਕਾਰ ਤਰੀਕੇ ਨਾਲ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਬੇਹੱਦ ਸਫਲ ਭਾਰਤੀ ਅਮਰੀਕੀਆਂ ਦੇ ਚੁਨਿੰਦਾ ਸਮੂਹਾਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਵੀ ਇਸੇ ਤਰ੍ਹਾਂ ਦਾ ਅਭਿਆਨ ਚਲਾਇਆ ਹੈ।
ਅਮਰੀਕਾ ਵਿਚ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਦੇ ਆਵਾਸ 'ਤੇ ਮੰਗਲਵਾਰ ਨੂੰ ਆਯੋਜਿਤ ਦਾਅਵਤ ਵਿਚ ਹੈਲੀ ਨੇ ਕਿਹਾ ਕਿ ਦੋ ਲੋਕਤੰਤਰ ਜਿਨ੍ਹਾਂ ਵਿਚਕਾਰ ਇੰਨੇ ਸਾਰੇ ਇਕ ਸਮਾਨ ਮੁੱਲ ਹਨ, ਉਨ੍ਹਾਂ ਦਾ ਨਾਲ ਕੰਮ ਕਰਨਾ ਮਾਇਨੇ ਰੱਖਦਾ ਹੈ। ਇਸ ਦਾਅਵਤ ਵਿਚ ਦੇਸ਼ ਭਰ ਤੋਂ ਆਏ ਚੋਟੀ ਦੇ ਕੁੱਝ ਭਾਰਤੀ-ਅਮਰੀਕੀ ਲੋਕ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਰਾਜਦੂਤ ਨਵਤੇਜ ਨਾਲ ਵੀ ਮੁਲਾਕਾਤ ਕੀਤੀ।
ਸਰਨਾ ਨੇ ਇਕ ਦਿਨ ਬਾਅਦ ਇਕ ਨਿਊਜ਼ ਚੈਨਲ ਨੂੰ ਕਿਹਾ,'' ਰਾਜਦੂਤ ਹੈਲੀ ਨੂੰ ਆਪਣੀ ਭਾਰਤੀ ਜੜ੍ਹਾਂ 'ਤੇ ਜੋ ਮਾਣ ਹੈ ਉਸ ਨੂੰ ਦੇਖ ਸਾਨੂੰ ਹਮੇਸ਼ਾ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਭਾਰਤ-ਅਮਰੀਕੀ ਸਬੰਧ ਨੂੰ ਬਹੁਤ ਮਹੱਤਵ ਦਿੰਦੀ ਹੈ ਅਤੇ ਅਮਰੀਕਾ ਦੀ ਰਾਜਨੀਤੀ ਵਿਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਹੈ।'' ਹੈਲੀ ਨੇ ਕਿਹਾ ਕਿ ਜਦੋਂ ਤੋਂ ਉਹ ਟਰੰਪ ਪ੍ਰਸ਼ਾਸਨ ਦਾ ਹਿੱਸਾ ਬਣੀ ਉਦੋਂ ਤੋਂ ਉਹ ਅਮਰੀਕਾ-ਭਾਰਤ ਸਬੰਧਾਂ ਨੂੰ ਬਹੁਤ ਮਜਬੂਤ ਹੁੰਦਾ ਦੇਖਣਾ ਚਾਹੁੰਦੀ ਸੀ ਜਿਵੇਂ ਕਿ 'ਲੰਘੇ 2 ਰਾਸ਼ਟਰਪਤੀਕਾਲਾਂ ਵਿਚ ਨਹੀਂ ਸੀ।'' ਉਨ੍ਹਾਂ ਕਿਹਾ,'' ਮੇਰੇ ਖਿਆਲ ਨਾਲ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ।'' ਹੈਲੀ ਨੇ ਕਿਹਾ ਕਿ ਮੋਦੀ ਭਾਰਤ ਵਿਚ ਸੁਧਾਰਾਂ ਅਤੇ ਬਦਲਾਵਾਂ ਨੂੰ ਪਹਿਲਕਾਰ ਤਰੀਕੇ ਨਾਲ ਵਧਾਵਾ ਦੇ ਰਹੇ ਹਨ।
ਕਾਨੋ 'ਚ ਆਤਮਘਾਤੀ ਹਮਲਾ, 4 ਮਰੇ
NEXT STORY