ਲੰਡਨ (ਬਿਊਰੋ): ਇੰਗਲੈਂਡ ਦੇ ਬਰਨਹੈਮ-ਆਨ-ਸੀ ਦੇ ਇਕ ਜੋੜੇ ਨੇ ਆਪਣੀ ਰਿਸ਼ਤੇਦਾਰ ਦੀ ਮੌਤ ਦੇ ਬਾਅਦ ਉਸ ਦੇ ਘਰ ਦੀ ਸਫਾਈ ਕੀਤੀ। ਉੱਥੇ ਕਈ ਪੁਰਾਣੇ ਡੱਬੇ ਸਨ। ਜੋੜਾ ਇਹਨਾਂ ਨੂੰ ਮਿਡਸੋਮੇਰ ਨਾਰਟਮ ਦੇ ਰੀਸਾਈਕਲ ਸੈਂਟਰ 'ਤੇ ਦੇ ਆਇਆ। ਸੈਂਟਰ ਦੇ ਕਰਮਚਾਰੀ ਨੇ ਜਿਵੇਂ ਹੀ ਡੱਬੇ ਨੂੰ ਰੀਸਾਈਕਲ ਕਰਨ ਤੋਂ ਪਹਿਲਾਂ ਚੈੱਕ ਕੀਤਾ ਤਾਂ ਉਹਨਾਂ ਵਿਚੋਂ ਇਕ ਵਿਚ 15,000 ਪੌਂਡ (14 ਲੱਖ ਰੁਪਏ) ਦਾ ਕੈਸ਼ ਸੀ। ਇਸ ਦੇ ਬਾਅਦ ਸੈਂਟਰ ਦੇ ਕਰਮਚਾਰੀ ਨੇ ਈਮਾਨਦਾਰੀ ਦਿਖਾਉਂਦੇ ਹੋਏ ਸੋਮਰਸੇਟ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਪੁਲਸ ਨੇ ਸੈਂਟਰ ਦੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਕਾਰ ਦਾ ਨੰਬਰ ਕੱਢਿਆ ਅਤੇ ਜੋੜੇ ਦੇ ਘਰ ਤੱਕ ਪਹੁੰਚੀ।
ਪੁੱਛਗਿੱਛ ਵਿਚ ਜੋੜੇ ਨੇ ਦੱਸਿਆ ਕਿ ਇਹ ਕੈਸ਼ ਉਸ ਦੇ ਰਿਸ਼ਤੇਦਾਰ ਦਾ ਸੀ, ਜਿਸ ਨੂੰ ਡੱਬਿਆਂ ਵਿਚ ਪੈਸੇ ਇਕੱਠੇ ਕਰਨ ਦੀ ਆਦਤ ਸੀ। ਜੋੜੇ ਦੀ ਜਾਣਕਾਰੀ ਤੋਂ ਸੰਤੁਸ਼ਟ ਹੋਣ ਦੇ ਬਾਅਦ ਪੁਲਸ ਨੇ ਉਹਨਾਂ ਨੂੰ ਕੈਸ਼ ਸੌਂਪ ਦਿੱਤਾ। ਜੋੜੇ ਨੂੰ ਕੈਸ਼ ਵਾਪਸ ਦੇਣ ਦੇ ਬਾਅਦ ਪੁਲਸ ਨੇ ਰੀਸਾਈਕਲ ਸੈਂਟਰ ਦੇ ਕਰਮਚਾਰੀ ਨੂੰ ਉਸ ਦੀ ਈਮਾਨਦਾਰੀ ਦੇ ਲਈ ਧੰਨਵਾਦ ਕੀਤਾ। ਇਸ ਦੀ ਜਾਣਕਾਰੀ ਪੁਲਸ ਨੇ ਫੇਸਬੁੱਕ ਪੋਸਟ ਵਿਚ ਦਿੱਤੀ। ਪੋਸਟ ਵਿਚ ਲਿਖਿਆ,''ਕਰਮਚਾਰੀ ਦੀ ਈਮਾਨਦਾਰੀ ਦੇ ਬਿਨਾਂ ਮਾਲਕ ਨੂੰ ਆਪਣੇ ਕੈਸ਼ ਦੇ ਬਾਰੇ ਵਿਚ ਕਦੇ ਪਤਾ ਨਹੀਂ ਚੱਲਣਾ ਸੀ ਅਤੇ ਪੁਲਸ ਅਸਲੀ ਮਾਲਕ ਤੱਕ ਰਾਸ਼ੀ ਨਹੀਂ ਪਹੁੰਚਾ ਸਕਦੀ ਸੀ।''
24 ਘੰਟਿਆਂ 'ਚ ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਰੂਸ
NEXT STORY