ਲੰਡਨ (ਸੰਜੀਵ ਭਨੋਟ/ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਡ ਫ਼ਿਲਮ ਮੇਕਰਾਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਹੈ। ਪਿਛਲੇ 2-3 ਸਾਲ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਨੇ ਵੀ ਇੰਗਲੈਂਡ ਵਿੱਚ ਵੱਡੇ ਪੱਧਰ 'ਤੇ ਪੈਰ ਪਸਾਰੇ ਹਨ। ਇਸ ਦਾ ਵੱਡਾ ਕਾਰਨ ਇੱਥੇ ਦੀਆਂ ਦਿਲਕਸ਼ ਲੋਕੇਸ਼ਨਜ਼, ਪੰਜਾਬੀ ਕਮਿਊਨਿਟੀ ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਮੰਨੀ ਜਾ ਰਹੀ ਹੈ।

ਇਸ ਦੇ ਨਾਲ-ਨਾਲ ਲੋਕਲ ਟੈਲੇਂਟ ਨੂੰ ਵੀ ਮੌਕਾ ਮਿਲਿਆ, ਜਿਸ ਕਰਕੇ ਇੰਗਲੈਂਡ ਵਸਦੇ ਪ੍ਰੋਡਿਊਸਰ, ਡਾਇਰੈਕਟਰ ਵੀ ਨਿਰੋਲ ਇੰਗਲੈਂਡ ਵੱਸਦੇ ਕਲਾਕਾਰਾਂ ਤੇ ਪ੍ਰੋਡਕਸ਼ਨ ਟੀਮ ਨਾਲ ਮਿਲਕੇ ਵੱਡੇ ਪੱਧਰ ਦੀ ਫਿਲਮ ਬਣਾਉਣ ਦਾ ਫ਼ੈਸਲਾ ਲਿਆ ਹੈ।

ਕੱਲ ਇੰਗਲੈਂਡ ਦੇ ਖੂਬਸੂਰਤ ਸਿਟੀ ਲੈਸਟਰ ਦੇ ਪੀਪੁਲ ਹਾਲ ਵਿੱਚ ਪੰਜਾਬੀ ਫਿਲਮ ਲੇਖ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਗੋਲਡਨ ਸਟਾਰ ਮਲਕੀਤ ਸਿੰਘ ਨਜ਼ਰ ਆਉਣਗੇ।

ਬਹੁਤ ਲੰਬੇ ਅਰਸੇ ਬਾਅਦ ਮਲਕੀਤ ਸਿੰਘ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਜਗਬਾਣੀ ਨੂੰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਲੇਖ ਫ਼ਿਲਮ ਵਰਗੀ ਕਹਾਣੀ ਹੀ ਲੱਭ ਰਹੇ ਸੀ। ਓਹਨਾਂ ਨੂੰ ਲਗਦਾ ਹੈ ਕਿ ਇਹ ਕਹਾਣੀ ਉਹਨਾਂ ਦੀ ਹੀ ਹੈ। ਫ਼ਿਲਮ ਨੂੰ ਲਿਖਿਆ ਰਿੱਕੀ ਚੌਹਾਨ ਨੇ ਤੇ ਨਿਰਦੇਸ਼ ਵੀ ਆਪ ਕਰਨਗੇ।

ਫ਼ਿਲਮ ਦੇ ਨਿਰਮਾਤਾ ਸਫਲ ਕਾਰੋਬਾਰੀ ਦਲਜੀਤ ਸਿੰਘ ਹਨ। ਫ਼ਿਲਮ ਦੀ ਸ਼ੂਟਿੰਗ ਜਲਦੀ ਸ਼ੁਰੂ ਹੋਵੇਗੀ ਤੇ ਇਹ ਇੰਗਲੈਂਡ ਵੱਸਦੇ ਪੰਜਾਬੀਆਂ ਲਈ ਮੀਲ ਪੱਥਰ ਸਾਬਿਤ ਹੋਵੇਗੀ।
ਜਾਣੋ ਟਰੰਪ ਦੇ ਦਾਅਵੇ- 'ਮੋਦੀ ਵਲੋਂ ਮਦਦ ਦਾ ਐਲਾਨ' ਦਾ ਮਤਲਬ ਅਤੇ ਇਸ ਬਿਆਨ ਦਾ ਭਾਰਤ 'ਤੇ ਅਸਰ
NEXT STORY