ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਅਤੇ ਵੇਲਜ਼ ਵਿੱਚ ਅਗਲੇ ਮਹੀਨੇ ਤੋਂ ਪਹਿਲੀ ਵਾਰ ਸਿਵਲ ਵਿਆਹ (ਬਿਨਾਂ ਕਿਸੇ ਧਾਰਮਿਕ ਰਸਮ) ਅਤੇ ਪਾਰਟਨਰਸ਼ਿਪ ਸਮਾਰੋਹ ਬਾਹਰੀ ਥਾਵਾਂ 'ਤੇ ਹੋਣਗੇ। ਮੌਜੂਦਾ ਸਮੇਂ ਇਹਨਾਂ ਵਿਆਹਾਂ ਲਈ ਮਨਜ਼ੂਰਸ਼ੁਦਾ ਸਥਾਨ ਜਿਵੇਂ ਕਿ ਹੋਟਲਾਂ ਆਦਿ ਲਈ ਕਿਸੇ ਪ੍ਰਵਾਨਤ ਕਮਰੇ ਜਾਂ ਸਥਾਈ ਢਾਂਚੇ ਦੀ ਲੋੜ ਹੁੰਦੀ ਹੈ ਪਰ ਅਜਿਹੀਆਂ ਥਾਂਵਾਂ 1 ਜੁਲਾਈ ਤੋਂ ਬਾਹਰੀ ਸਿਵਲ ਸਮਾਗਮਾਂ ਨੂੰ ਕਾਨੂੰਨੀ ਤੌਰ 'ਤੇ ਪੂਰੇ ਸਮਾਗਮ ਦੀ ਮੇਜ਼ਬਾਨੀ ਕਰਨ ਦੇ ਯੋਗ ਹੋਣਗੀਆਂ।
ਇਸ ਤਬਦੀਲੀ ਨਾਲ ਲੱਗਭਗ 75% ਵਿਆਹਾਂ ਨੂੰ ਫਾਇਦਾ ਹੋਵੇਗਾ ਜੋ ਗੈਰ-ਧਾਰਮਿਕ ਹਨ। ਕੋਵਿਡ -19 ਮਹਾਮਾਰੀ ਦੀਆਂ ਮੁਸ਼ਕਿਲਾਂ ਤੋਂ ਬਾਅਦ ਇਸ ਦਾ ਵਿਆਹ ਉਦਯੋਗ ਲਈ ਸਵਾਗਤ ਕੀਤਾ ਜਾਵੇਗਾ। ਇਸ ਕਾਨੂੰਨੀ ਤਬਦੀਲੀ ਨੂੰ ਇੱਕ ਸੰਵਿਧਾਨਕ ਸਾਧਨ ਦੁਆਰਾ ਪੇਸ਼ ਕੀਤਾ ਜਾਵੇਗਾ, ਮਤਲਬ ਕਿ ਵੋਟ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤਬਦੀਲੀ ਤਹਿਤ ਜੁਲਾਈ ਤੋਂ ਅਗਲੀ ਅਪ੍ਰੈਲ ਤੱਕ ਬਾਹਰੀ ਸਮਾਗਮਾਂ ਦੀ ਆਗਿਆ ਹੋਵੇਗੀ ਅਤੇ ਵਧੇਰੇ ਮਹਿਮਾਨ ਸਮਾਜਿਕ ਦੂਰੀ ਦੇ ਨਿਯਮਾਂ ਦੁਆਰਾ ਪ੍ਰਭਾਵਿਤ ਸਮਾਗਮਾਂ ਵਿੱਚ ਸ਼ਾਮਲ ਹੋ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਔਰਤ ਨੂੰ 'ਏਲੀਅਨ' ਨਾਲ ਹੋਇਆ ਪਿਆਰ, ਦੱਸਿਆ ਧਰਤੀ ਦੇ ਪੁਰਸ਼ਾਂ ਨਾਲੋਂ ਬਿਹਤਰ
ਇਸਦੇ ਨਾਲ ਹੀ ਸੋਮਵਾਰ ਤੋਂ ਇੰਗਲੈਂਡ ਅਤੇ ਵੇਲਜ਼ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਢਿੱਲ ਵਜੋਂ ਵਿਆਹਾਂ ਅਤੇ ਸਿਵਲ ਭਾਈਵਾਲੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਇੰਗਲੈਂਡ ਵਿੱਚ 30 ਵਿਅਕਤੀਆਂ ਦੀ ਪਾਬੰਦੀ ਹਟਾਈ ਜਾਵੇਗੀ। ਵੇਲਜ਼ ਵਿੱਚ, ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਸਥਾਨ ਦੇ ਆਕਾਰ ਅਤੇ ਕੋਵਿਡ ਜੋਖਮਾਂ ਦੇ ਮੁਲਾਂਕਣ ਦੁਆਰਾ ਨਿਰਧਾਰਤ ਕੀਤੀ ਜਾਵੇਗੀ, ਜਿਸ ਵਿੱਚ ਸਮਾਜਕ ਦੂਰੀਆਂ ਵੀ ਸ਼ਾਮਲ ਹਨ।
ਪਾਕਿ ਨੇ ਹੁਣ ਵਰਲਡ ਬੈਂਕ ਤੋਂ ਲਿਆ 32 ਅਰਬ ਰੁਪਏ ਦਾ ਕਰਜ਼
NEXT STORY