ਓਨਟਾਰੀਓ— ਕੈਨੇਡਾ ਵਿਚ ਮੌਸਮ ਸਮੇਂ-ਸਮੇਂ 'ਤੇ ਰੰਗ ਬਦਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਟੋਰਾਂਟੋ ਦੇ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਕੇਂਦਰੀ ਅਤੇ ਦੱਖਣੀ ਖੇਤਰਾਂ ਵਿਚ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਦੱਖਣੀ ਓਨਟਾਰੀਓ ਵਿਚ ਸ਼ਨੀਵਾਰ ਬਾਅਦ ਦੁਪਹਿਰ ਬਵੰਡਰ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿਚ ਰੱਦ ਕਰ ਦਿੱਤਾ ਗਿਆ। ਮੌਸਮ ਵਿਭਾਗ ਮੁਤਾਬਕ ਕੈਨੇਡਾ ਵਿਚ ਤੂਫਾਨ ਕਾਰਨ ਤੇਜ਼ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪੈ ਸਕਦਾ ਹੈ।
ਮੌਤ 'ਚ ਘਿਰੀ ਧੀ ਨੇ ਮਾਂ ਨੂੰ ਕੀਤਾ ਆਖਰੀ ਫੋਨ, ਕਹੀ ਅਜਿਹੀ ਗੱਲ ਕਿ ਸੁਣ ਪਰਿਵਾਰ ਦਾ ਵਲੂੰਧਰ ਗਿਆ ਦਿਲ
NEXT STORY