ਬ੍ਰਸਲਸ (ਏਪੀ): ਕੋਰੋਨਾ ਵਾਇਰਸ ਮਹਾਮਾਰੀ ਦੇ ਸਮੇਂ ਤੇ ਉਸ ਤੋਂ ਪਹਿਲਾਂ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਵਿਚ ਵਾਧੇ ਨਾਲ ਚਿੰਤਤ ਯੂਰਪੀ ਸੰਘ ਦੀ ਕਾਰਜਕਾਰੀ ਇਕਾਈ ਨੇ ਇਕ ਕੇਂਦਰ ਬਣਾਉਣ ਦੀ ਯੋਜਨਾ ਪੇਸ਼ ਕੀਤੀ ਹੈ। ਇਹ ਕੇਂਦਰ ਬੱਚਿਆਂ ਦੇ ਸ਼ੋਸ਼ਣ ਨੂੰ ਰੋਕਣ ਤੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਦੇ ਬਾਰੇ ਆਨਲਾਈਨ ਮੰਚਾਂ ਨੂੰ ਜਾਣਕਾਰੀ ਦੇਣ ਦੀ ਲੋੜ ਨੂੰ ਲੈ ਕੇ ਕਾਨੂੰਨ ਬਣਾਉਣ ਦਾ ਕੰਮ ਕਰੇਗਾ।
ਯੂਰਪੀ ਕਮਿਸ਼ਨ ਦੀ ਯੋਜਨਾ ਦੇ ਤਹਿਤ ਇਹ ਕੇਂਦਰ ਕਾਨੂੰਨ ਲਾਗੂ ਕਰਨ, ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਸਹਾਇਤਾ ਦੇ ਲਈ ਯੂਰਪੀ ਸੰਘ ਦੇ 27 ਦੇਸ਼ਾਂ ਦੇ ਵਿਚਾਲੇ ਤਾਲਮੇਲ ਕਾਰਵਾਈ ਵਿਚ ਮਦਦ ਕਰੇਗਾ। ਕਮਿਸ਼ਨ ਨੇ ਕਿਹਾ ਕਿ ਇਹ ਕੇਂਦਰ ਲਾਪਤਾ ਤੇ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਦੇ ਲਈ ਅਮਰੀਕਾ ਦੇ ਰਾਸ਼ਟਰੀ ਕੇਂਦਰ ਵਾਂਗ ਕੰਮ ਕਰੇਗਾ। ਅਮਰੀਕਾ ਦਾ ਇਹ ਕੇਂਦਰ ਲਾਪਤਾ ਬੱਚਿਆਂ ਤੇ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਦੇ ਪਰਿਵਾਰਾਂ ਦੀ ਮਦਦ ਕਰਦਾ ਹੈ। ਕਮਿਸ਼ਨ ਨੇ ਕਿਹਾ ਕਿ ਲਾਕਡਾਊਨ ਲਾਗੂ ਕੀਤੇ ਜਾਣ ਨਾਲ ਕੋਰੋਨਾ ਵਾਇਰਸ ਦੇ ਫੈਲਣ ਦੀ ਰਫਤਾਰ ਘੱਟ ਹੋ ਗਈ ਪਰ ਇਸ ਦੌਰਾਨ ਆਨਲਾਈਨ ਰੂਪ ਨਾਲ ਵਧੇਰੇ ਸਮਾਂ ਗੁਜ਼ਾਰਣ ਵਾਲੇ ਬੱਚਿਆਂ ਦੇ ਆਸਾਨ ਸ਼ਿਕਾਰ ਬਣਨ ਦਾ ਵੀ ਖਤਰਾ ਪੈਦਾ ਹੋਇਆ।
ਕੋਰੋਨਾਵਾਇਰਸ ਪ੍ਰੋਟੀਨ ਦਾ ਨਵਾਂ ਫਾਰਮੈੱਟ ਤਿਆਰ, ਜਲਦ ਵੈਕਸੀਨ ਬਣਾਉਣ 'ਚ ਮਿਲ ਸਕਦੀ ਮਦਦ
NEXT STORY