ਸਪੇਨ— ਜਿਥੇ ਇਕ ਪਾਸੇ ਭਾਰਤ ਸਮੇਤ ਏਸ਼ੀਆ ਵਿਚ ਬਾਰਿਸ਼ ਕਹਿਰ ਵਰਸਾ ਰਹੀ ਹੈ, ਉਥੇ ਦੁਨੀਆ ਦੇ ਦੂਸਰੇ ਹਿੱਸਿਆਂ ਵਿਚ ਗਰਮੀ ਨਾਲ ਲੋਕ ਪ੍ਰੇਸ਼ਾਨ ਹਨ। ਆਲਮ ਇਹ ਹੈ ਕਿ ਕਈ ਦੇਸ਼ਾਂ ਵਿਚ ਪਾਰਾ 40 ਤੋਂ 47 ਡਿਗਰੀ ਤੱਕ ਪਹੁੰਚ ਗਿਆ ਹੈ। ਯੂਰਪੀ ਦੇਸ਼ਾਂ ਵਿਚ ਭਿਆਨਕ ਲੂ ਚੱਲ ਰਹੀ ਹੈ ਤੇ ਗਰਮੀ ਨੇ ਕਈ ਲੋਕਾਂ ਦੀ ਜਾਨ ਵੀ ਲੈ ਲਈ ਹੈ। ਭਿਆਨਕ ਗਰਮੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ ਜਦਕਿ ਫਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
ਇਨ੍ਹਾਂ ਦੇਸ਼ਾਂ ਵਿਚ ਗਰਮੀ ਦਾ ਕਹਿਰ
ਫਰਾਂਸ ਵਿਚ ਇਸ ਸਮੇਂ ਪਾਰਾ 40 ਡਿਗਰੀ ਪਾਰ ਕਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਤਾਪਮਾਨ ਸਭ ਤੋਂ ਉੱਚੇ ਪੱਧਰ 'ਤੇ ਸੀ। ਫਰਾਂਸ ਵਿਚ ਮੌਸਮ ਵਿਭਾਗ ਨੇ ਲੂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਸਪੇਨ ਵਿਚ ਭਾਰੀ ਗਰਮੀ ਪੈ ਰਹੀ ਹੈ। ਦੇਸ਼ ਦੇ ਪੱਛਮੀ ਇਲਾਕਿਆਂ ਵਿਚ ਪਾਰਾ 42 ਡਿਗਰੀ ਰਿਹਾ ਅਤੇ ਦੱਖਣੀ ਭਾਗ ਵਿਚ ਪਾਰਾ 44 ਡਿਗਰੀ ਪਾਰ ਕਰ ਗਿਆ ਹੈ। ਇਥੇ ਪਿਛਲੇ ਹਫਤੇ ਗਰਮੀ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ।
ਇਟਲੀ ਵਿਚ ਵੀ ਤੇਜ਼ ਗਰਮੀ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਪੁਰਤਗਾਲ ਵਿਚ ਵੀ ਭਿਆਨਕ ਗਰਮੀ ਪੈ ਰਹੀ ਹੈ। ਇਥੇ ਪਾਰਾ 46.8 ਡਿਗਰੀ ਤੱਕ ਪਹੁੰਚ ਗਿਆ ਹੈ। ਐਤਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿਚ ਪਾਰਾ 45 ਤੋਂ 46.8 ਡਿਗਰੀ ਤਕ ਦਰਜ ਕੀਤਾ ਗਿਆ। ਜਰਮਨੀ ਵਿਚ ਪਾਰਾ 39 ਡਿਗਰੀ ਅਤੇ ਬ੍ਰਿਟੇਨ ਵਿਚ 30 ਡਿਗਰੀ 'ਤੇ ਹੈ।
ਜਾਪਾਨ 'ਚ 5.6 ਦੀ ਤੀਬਰਤਾ ਨਾਲ ਆਇਆ ਭੂਚਾਲ
NEXT STORY