ਰੋਮ (ਕੈਂਥ)- ਬ੍ਰਹਮ ਗਿਆਨੀ, ਮਹਾਨ ਤਪੱਸਵੀ, ਵਿੱਦਿਆ ਦੇ ਦਾਨੀ ਤੇ ਸਮਾਜ ਸੁਧਾਰਕ ਸੰਤ ਬਾਬਾ ਪ੍ਰੇਮ ਸਿਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਨੂੰ ਸਮਰਪਿਤ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ, ਸਤਿਕਾਰ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਉੱਥੇ ਰਾਜਧਾਨੀ ਰੋਮ ਦੇ ਪ੍ਰਸਿੱਧ ਜਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਤੇ ਪੰਜਾਬ ਦੇ ਭਗਵਾਨ ਪੁਰ ਤੇ ਬੈਗੋਵਾਲ ਦੀਆਂ ਸਮੂਹ ਸੰਗਤਾਂ ਵਲੋਂ 22 ਜੂਨ ਦਿਨ ਐਤਵਾਰ ਨੂੰ ਮਹਾਂਪੁਰਸ਼ਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਭਾਰਤੀ ਵਿਦਿਆਰਥਣ ਦੀ ਅਚਾਨਕ ਮੌਤ, ਸਦਮੇ 'ਚ ਪਰਿਵਾਰ
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਕਿ ਇਸ ਸਲਾਨਾ ਬਰਸੀ ਨੂੰ ਸਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਹਰ ਸਾਲ ਸੰਗਤਾਂ ਵਿੱਚ ਉਤਸ਼ਾਹ ਹੁੰਦਾ ਹੈ। ਇਸ ਮੌਕੇ 20 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 22 ਜੂਨ ਦਿਨ ਐਤਵਾਰ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ ਤੇ ਭੋਗ ਉਪਰੰਤ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਭਾਈ ਜਗਜੀਤ ਸਿੰਘ ਖਾਲਸਾ (ਸੁਲਤਾਨਪੁਰ ਵਾਲਿਆਂ) ਵੱਲੋਂ ਕਥਾ ਵਿਚਾਰ ਤੇ ਬੱਚਿਆਂ ਸਮੇਤ ਹਜ਼ੂਰੀ ਰਾਗੀ ਸਿੰਘਾ ਵਲੋਂ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮੀਰ ਪਿਓ ਦੀ ਵਿਗੜੀ ਹੋਈ ਔਲਾਦ ਦੀ ਗੰਦੀ ਕਰਤੂਤ ! ਇਕ-ਇਕ ਕਰ 10 ਔਰਤਾਂ ਨੂੰ ਕੀਤਾ ਬੇਹੋਸ਼, ਫ਼ਿਰ...
NEXT STORY