ਜਿਨੇਵਾ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੇ ਪ੍ਰਮੁੱਖ ਨੇ ਸੋਮਵਾਰ ਨੂੰ ਆਖਿਆ ਕਿ ਵਿਸ਼ਵ ਨੂੰ ਜਾਨਲੇਵਾ ਨਵੇਂ ਕੋਰੋਨਾਵਾਇਰਸ ਦੇ ਪ੍ਰਸਾਰ ਨਾਲ ਨਜਿੱਠਣ ਦੀ ਦਿਸ਼ਾ ਵਿਚ ਸਖਤ ਮਿਹਨਤ ਕਰਨ ਅਤੇ ਸੰਭਾਵਿਤ ਮਹਾਮਾਰੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ।
ਡਬਲਯੂ. ਐਚ. ਓ. ਦੇ ਪ੍ਰਮੁੱਖ ਟੇਡ੍ਰੋਸ ਐਡਹਾਨੋਮ ਗੇਬ੍ਰੇਯੇਸਸ ਨੇ ਆਖਿਆ ਕਿ ਡਬਲਯੂ. ਐਚ. ਓ. ਨੇ ਹੁਣ ਤੱਕ ਕੋਰੋਨਾਵਾਇਰਸ ਨੂੰ ਮਹਾਮਾਰੀ ਨਹੀਂ ਮੰਨਿਆ ਹੈ ਪਰ ਸੰਭਾਵਿਤ ਮਹਾਮਾਰੀ ਨਾਲ ਨਜਿੱਠਣ ਦੀ ਤਿਆਰੀ ਲਈ ਅਸੀਂ ਜਿਹਡ਼ੇ ਕਦਮ ਚੁੱਕ ਸਕਦੇ ਹਾਂ ਅਤੇ ਉਸ ਦੇ ਲਈ ਦੇਸ਼ਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਘਾਤਕ ਕੋਰੋਨਾਵਾਇਰਸ ਕਾਰਨ 2,600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 27 ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹਨ।
Me too ਮੁਹਿੰਮ : ਵੈਨਸਟੇਨ ਨੂੰ ਯੌਨ ਉਤਪੀਡ਼ਣ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ
NEXT STORY