ਸੰਯੁਕਤ ਰਾਸ਼ਟਰ (ਭਾਸ਼ਾ): ਯੂਕ੍ਰੇਨ ਨਾਲ ਅਨਾਜ ਸੌਦੇ ਨੂੰ ਮੁਅੱਤਲ ਕਰਨ 'ਤੇ ਰੂਸ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਰੂਸ ਦੇ ਰਾਜਦੂਤ ਵੈਸੀਲੀ ਨੇਬੇਨਜ਼ੀਆ ਨੇ ਯੂਕ੍ਰੇਨ 'ਤੇ ਕਾਲੇ ਸਾਗਰ 'ਸ਼ਿਪਿੰਗ ਕੋਰੀਡੋਰ' ਦੀ ਵਰਤੋਂ ਕਰਦਿਆਂ, ਉਸ ਦੇ ਬੇੜੇ ਵਿਰੁੱਧ 'ਫ਼ੌਜੀ ਅਤੇ ਇਸ ਨੂੰ ਨੁਕਸਾਨ ਪਹੁੰਚਾਉਣ' ਦੇ ਉਦੇਸ਼ ਨਾਲ ਵਿਸ਼ਵ ਮੰਡੀਆਂ ਤੱਕ ਅਨਾਜ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਹੀ ਕਾਰਨ ਹੈ ਕਿ ਉਸ ਨੇ ਅਨਾਜ ਦੇ ਸੌਦੇ ਨੂੰ ਮੁਅੱਤਲ ਕੀਤਾ ਹੈ। ਰੂਸ ਨੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਉਹ ਉਸ ਦੀ ਮਨਜ਼ੂਰੀ ਤੋਂ ਬਿਨਾਂ ਜਹਾਜ਼ਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਦੇਵੇਗਾ।
ਵੈਸੀਲੀ ਨੇਬੇਨਜੀਆ ਨੇ ਰੂਸ ਦੁਆਰਾ ਬੁਲਾਈ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਮੀਟਿੰਗ ਨੂੰ ਦੱਸਿਆ ਕਿ ਕਾਲਾ ਸਾਗਰ ਸੰਘਰਸ਼ ਦਾ ਖੇਤਰ ਬਣਿਆ ਹੋਇਆ ਹੈ ਅਤੇ ਅਸੀਂ ਆਪਣੀ ਨਿਗਰਾਨੀ ਤੋਂ ਬਿਨਾਂ ਜਹਾਜ਼ਾਂ ਨੂੰ ਬਿਨਾਂ ਰੁਕਾਵਟ ਲੰਘਣ ਦੀ ਇਜਾਜ਼ਤ ਨਹੀਂ ਦੇ ਸਕਦੇ। ਉਹਨਾਂ ਨੇ ਕਿਹਾ ਕਿ ਰੂਸ ਉੱਥੋਂ ਲੰਘ ਰਹੇ ਜਹਾਜ਼ਾਂ ਨੂੰ ਕੰਟਰੋਲ ਕਰਨ ਲਈ ਖੁਦ ਕਦਮ ਚੁੱਕੇਗਾ। ਹਾਲਾਂਕਿ ਉਸ ਨੇ ਇਸ ਸਬੰਧ ਵਿੱਚ ਕੋਈ ਵੇਰਵਾ ਨਹੀਂ ਦਿੱਤਾ। ਨੇਬੇਨਜ਼ੀਆ ਨੇ ਯੂਕ੍ਰੇਨ 'ਤੇ ਪੱਛਮੀ ਸ਼ਕਤੀਆਂ, ਖਾਸ ਕਰਕੇ ਬ੍ਰਿਟੇਨ ਦੀ ਮਦਦ ਨਾਲ "ਮਾਨਵਤਾਵਾਦੀ ਅਨਾਜ ਗਲਿਆਰੇ ਦੀ ਆੜ ਵਿੱਚ" ਰੂਸ ਦੇ ਕਾਲੇ ਸਾਗਰ ਫਲੀਟ ਅਤੇ ਸੇਵਾਸਤੋਪੋਲ ਦੇ ਬੁਨਿਆਦੀ ਢਾਂਚੇ 'ਤੇ "ਵੱਡੇ ਹਵਾਈ ਅਤੇ ਸਮੁੰਦਰੀ ਹਮਲੇ" ਕਰਨ ਦਾ ਦੋਸ਼ ਲਾਇਆ। ਇਹ ਹਮਲੇ 29 ਅਕਤੂਬਰ ਦੀ ਸਵੇਰ ਨੂੰ ਕੀਤੇ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਾਜ਼ੀਲ ਦੇ ਅਗਲੇ ਰਾਸ਼ਟਰਪਤੀ ਹੋਣਗੇ ਸਿਲਵਾ, ਸਰਕਾਰ ਸਾਹਮਣੇ 3 ਵੱਡੀਆਂ ਚੁਣੌਤੀਆਂ
ਰੂਸ ਨੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਰਾਹੀਂ ਯੂਕ੍ਰੇਨ ਤੋਂ ਅਨਾਜ ਨੂੰ ਵਿਸ਼ਵ ਮੰਡੀਆਂ ਤੱਕ ਪਹੁੰਚਾਉਣ ਲਈ ਇਸ ਸਮਝੌਤੇ ਲਈ ਸਹਿਮਤੀ ਦਿੱਤੀ ਸੀ। ਰੂਸ ਨੇ ਹਮਲਿਆਂ ਦਾ ਦੋਸ਼ ਲਗਾਉਂਦੇ ਹੋਏ ਯੂਕ੍ਰੇਨ ਤੋਂ ਅਨਾਜ ਬਰਾਮਦ ਕਰਨ ਦੇ ਸੌਦੇ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮੁਖੀ ਮਾਰਟਿਨ ਗ੍ਰਿਫਿਥਸ ਨੇ 29 ਅਕਤੂਬਰ ਦੇ ਹਮਲਿਆਂ ਦੇ ਰੂਸ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅਨਾਜ ਸੌਦੇ ਦੇ ਤਹਿਤ ਕੰਮ ਕਰਨ ਵਾਲੇ ਸਮੁੰਦਰੀ ਜਹਾਜ਼ਾਂ ਦੀ ਰਾਖੀ ਕਰਨ ਵਾਲੇ ਨਾਗਰਿਕ ਜਹਾਜ਼ਾਂ ਲਈ ਇੱਕ "ਸ਼ਿਪਿੰਗ ਕੋਰੀਡੋਰ" "ਸਵੇਰੇ ਚਾਰ ਵਜੇ ਨਹੀਂ" ਖੁੱਲ੍ਹਿਆ ਸੀ ਅਤੇ ਅਤੇ ਜਦੋਂ ਜਹਾਜ਼ ਕੋਰੀਡੋਰ ਵਿੱਚੋਂ ਲੰਘਦੇ ਹਨ ਇਹ ਸਿਰਫ ਉਦੋਂ ਹੀ ਖੋਲ੍ਹਿਆ ਜਾਂਦਾ ਹੈ।
ਅਮਰੀਕਾ : ਗੁਰਦੁਆਰਾ ਸਾਹਿਬ ਪਹੁੰਚੇ 13 ਅਮਰੀਕੀ ਵਿਦਿਆਰਥੀ (ਤਸਵੀਰਾਂ)
NEXT STORY