ਮਾਸਕੋ (ਬਿਊਰੋ)— ਧਰਮ ਦੇ ਨਾਂ 'ਤੇ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਪਾਖੰਡੀ ਗੁਰੂ ਅਤੇ ਸਾਧੂ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਹੀ ਹਨ। ਵਿਦੇਸ਼ਾਂ ਵਿਚ ਹੀ ਅਜਿਹੇ ਧਰਮ ਗੁਰੂ ਗ੍ਰਿਫਤਾਰ ਕੀਤੇ ਜਾ ਰਹੇ ਹਨ, ਜੋ ਆਪਣੇ ਪਾਖੰਡ ਰਾਹੀਂ ਲੋਕਾਂ ਨਾਲ ਗਲਤ ਕੰਮ ਕਰਦੇ ਹਨ। ਹਾਲ ਹੀ ਵਿਚ ਇਕ ਅਜਿਹਾ ਹੀ ਰਸ਼ੀਅਨ ਬਾਬਾ ਫੜਿਆ ਗਿਆ ਹੈ, ਜੋ ਮੁਕਤੀ ਦੇ ਨਾਂ 'ਤੇ ਔਰਤਾਂ ਦਾ ਯੌਣ ਸ਼ੋਸ਼ਣ ਕਰਦਾ ਸੀ ਅਤੇ ਉਨ੍ਹਾਂ ਤੋਂ ਵੇਸਵਾਪੁਣੇ ਦਾ ਕੰਮ ਕਰਵਾਉਂਦਾ ਸੀ।
ਧਰਮ ਦੇ ਨਾਂ 'ਤੇ ਕਰਦਾ ਸੀ ਯੌਣ ਸ਼ੋਸ਼ਣ
ਰੂਸ ਦੇ ਗੁਆਂਢੀ ਦੇਸ਼ ਬੁਲਗਾਰੀਆ ਵਿਚ 41 ਸਾਲਾ ਸੇਰਗੇਈ ਕਿਰਿਐਨਕੋ ਨਾਂ ਦੇ ਇਕ ਧਰਮਗੁਰੂ ਨੂੰ ਫੜਿਆ ਗਿਆ ਹੈ। ਉਸ 'ਤੇ ਲੜਕੀਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਸੇਰਗੇਈ 'ਤੇ ਇਹ ਦੋਸ਼ ਵੀ ਲੱਗਾ ਹੈ ਕਿ ਉਹ ਔਰਤਾਂ ਨੂੰ ਵੇਸਵਾਪੁਣੇ ਲਈ ਪ੍ਰੇਰਿਤ ਕਰਦਾ ਸੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਸੈਕਸ ਵਰਕਰ ਬਣਾ ਦਿੰਦਾ ਸੀ।
ਧਰਮ ਦੇ ਨਾਂ 'ਤੇ ਫਸਾਉਂਦਾ ਸੀ ਲੜਕੀਆਂ
ਇਕ ਅੰਗਰੇਜੀ ਅਖਬਾਰ ਮੁਤਾਬਕ ਸੇਰਗੇਈ ਨੇ ਦਰਜਨਾਂ ਧਾਰਮਿਕ ਔਰਤਾਂ ਦਾ ਬ੍ਰੈਨਵਾਸ਼ ਕਰ ਕੇ ਉਨ੍ਹਾਂ ਨੂੰ ਵੇਸਵਾ ਬਣਾ ਦਿੱਤਾ। ਰੂਸ ਦਾ ਰਹਿਣ ਵਾਲਾ ਸੇਰਗੇਈ, ਬੇਲਾਰੂਸ ਵਿਚ ਧਰਮ ਦੇ ਨਾਂ 'ਤੇ ਕਾਲਾ ਕਾਰੋਬਾਰ ਕਰਦਾ ਸੀ। ਪਹਿਲਾਂ ਉਹ ਧਰਮ ਦਾ ਡਰ ਦਿਖਾ ਕੇ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਂਦਾ ਸੀ। ਫਿਰ ਉਹ ਲੜਕੀਆਂ ਨੂੰ ਦੱਸਦਾ ਸੀ ਕਿ ਉਹ ਖੁਦ ਭਗਵਾਨ ਦਾ ਦੂਤ ਹੈ। ਇਸ ਲਈ ਜੇ ਉਹ ਮਾਨਸਿਕ ਸ਼ਾਂਤੀ ਅਤੇ ਮੁਕਤੀ ਚਾਹੁੰਦੀਆਂ ਹਨ ਤਾਂ ਉਸ ਨਾਲ ਸਰੀਰਕ ਸੰਬੰਧ ਬਣਾਉਣ।
ਬਣਾਉਂਦਾ ਸੀ ਅਸ਼ਲੀਲ ਵੀਡੀਓ
ਲੜਕੀਆਂ ਜਦੋਂ ਉਸ ਨਾਲ ਸੰਬੰਧ ਬਣਾਉਣ ਲਈ ਤਿਆਰ ਹੋ ਜਾਂਦੀਆਂ ਸਨ ਤਾਂ ਉਹ ਉਨ੍ਹਾਂ ਦਾ ਅਸ਼ਲੀਲ ਵੀਡੀਓ ਬਣਾ ਲੈਂਦਾ। ਫਿਰ ਇਸੇ ਵੀਡੀਓ ਦੀ ਮਦਦ ਨਾਲ ਉਹ ਲੜਕੀਆਂ ਨੂੰ ਬਲੈਕ ਮੇਲ ਕਰ ਉਨ੍ਹਾਂ ਨੂੰ ਵੇਸਵੇਪੁਣੇ ਲਈ ਮਜ਼ਬੂਰ ਕਰਦਾ ਸੀ। ਉਸ ਦਾ ਇਹ ਸੈਕਸ ਰੈਕੇਟ ਰੂਸ, ਬੇਲਾਰੂਸ ਤੋਂ ਲੈ ਕੇ ਦੱਖਣੀ ਅਮਰੀਕਾ ਤੱਕ ਫੈਲਿਆ ਸੀ।
ਪਹਿਲਾਂ ਸੀ ਫਿੱਟਨਸ ਟ੍ਰੇਨਰ
ਰਿਪੋਰਟ ਮੁਤਾਬਕ ਸੇਰਗੇਈ ਪਹਿਲਾਂ ਇਕ ਫਿੱਟਨੈਸ ਟ੍ਰੇਨਰ ਸੀ ਪਰ ਬਾਅਦ ਵਿਚ ਉਹ ਧਰਮ ਗੁਰੂ ਬਣ ਗਿਆ। ਉਹ ਧਾਰਮਿਕ ਅਤੇ ਰੂਹਾਨੀ ਗੱਲਾਂ ਕਰਨ ਲੱਗਾ। ਧਾਰਮਿਕ ਭਾਸ਼ਣ ਦੇਣ ਲੱਗ ਪਿਆ। ਸੇਰਗੇਈ ਨੇ ਪਹਿਲਾਂ ਲੜਕੀਆਂ ਨੂੰ ਆਪਣੀਆਂ ਚੇਲੀਆਂ ਬਣਾਇਆ। ਫਿਰ ਉਨ੍ਹਾਂ ਨਾਲ ਸੰਬੰਧ ਬਣਾ ਕੇ ਉਨ੍ਹਾਂ ਤੋਂ ਵੇਸਵਾਪੁਣਾ ਕਰਵਾਇਆ ਅਤੇ ਬਹੁਤ ਪੈਸਾ ਕਮਾਇਆ। ਸਿਰਫ 2 ਸਾਲਾਂ ਵਿਚ ਸੇਰਗੇਈ ਕਰੋੜਪਤੀ ਬਣ ਗਿਆ। ਉਸ ਨੇ ਇਸ ਕੰਮ ਦਾ ਵੱਡਾ ਨੈੱਟਵਰਕ ਬਣਾ ਲਿਆ ਸੀ।
ਇਸ ਤਰ੍ਹਾਂ ਆਇਆ ਪਕੜ ਵਿਚ
ਇਕ ਪੀੜਤ ਲੜਕੀ ਦੀ ਸ਼ਿਕਾਇਤ ਮਗਰੋਂ ਬੇਲਾਰੂਸ ਪੁਲਸ ਨੇ ਸੇਰਗੇਈ ਦੇ ਘਰ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਪੁਲਸ ਨੇ ਇਕ ਬੰਧਕ ਬੱਚੇ ਨੂੰ ਵੀ ਆਜ਼ਾਦ ਕਰਵਾਇਆ। ਪੁਲਸ ਹੁਣ ਉਸ ਵਿਰੁੱਧ ਸਬੂਤ ਇਕੱਠੇ ਕਰ ਰਹੀ ਹੈ। ਇਸ ਮਗਰੋਂ ਉਸ ਨੂੰ ਰਸ਼ੀਅਨ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ, ਜਿੱਥੇ ਬਾਕੀ ਦੀ ਕਾਰਵਾਈ ਕੀਤੀ ਜਾਵੇਗੀ।
ਟਿਲਰਸਨ ਚੀਨ ਦੀ ਯਾਤਰਾ 'ਤੇ ਜਾਣਗੇ
NEXT STORY