ਲਾਸ ਏਜੰਲਸ - ਦੱਖਣੀ ਕੈਲੀਫੋਰਨੀਆ ਦੇ ਮੁਰੀਟਾ ਸ਼ਹਿਰ 'ਚ ਇਕ ਫਟੀ ਹੋਈ ਗੈਸ ਲਾਈਨ 'ਚ ਧਮਾਕਾ ਹੋਣ ਨਾਲ ਇਕ ਘਰ 'ਚ ਅੱਗ ਲੱਗ ਗਈ ਅਤੇ ਨਜ਼ਦੀਕੀ ਘਰਾਂ 'ਚ ਖਿੜਕੀਆਂ ਟੁੱਟ ਗਈਆਂ। ਹਾਦਸੇ 'ਚ ਇਕ ਕਰਮਚਾਰੀ ਦੀ ਮੌਤ ਹੋ ਗਈ ਹੈ, ਜਦਕਿ 15 ਲੋਕ ਜ਼ਖਮੀ ਹੋ ਗਏ ਹਨ। ਧਮਾਕਾ ਇੰਨਾ ਜਬਰਦਸ਼ਤ ਸੀ ਕਿ ਅੱਗ ਦੀਆਂ ਲੱਪਟਾਂ ਹਵਾ 'ਚ 30 ਫੁੱਟ ਦੀ ਦੂਰੀ ਤੱਕ ਪਹੁੰਚ ਗਈਆਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ, ਰਿਲਰਸਾਈਡ ਕਾਊਂਟੀ ਗੁਆਂਢ 'ਚ ਰਹਿਣ ਵਾਲੇ ਕੁਝ ਲੋਕਾਂ ਨੂੰ ਧਮਾਕੇ ਤੋਂ ਬਾਅਦ ਲੱਗਾ ਕਿ ਉਥੇ ਭੂਚਾਲ ਆ ਗਿਆ ਸੀ। ਦੱਖਣੀ ਕੈਲੀਫੋਰਨੀਆ ਗੈਸ ਕੰਪਨੀ ਮੁਤਾਬਕ ਇਕ ਠੇਕੇਦਾਰ ਨੇ ਕੰਪਨੀ ਨੂੰ ਪਹਿਲਾਂ ਕਾਲ ਕੀਤੇ ਬਿਨਾਂ ਅਤੇ ਭੂਮੀਗਤ ਯੂਟੀਲਿਟੀ ਲਾਈਨਾਂ ਦੀ ਜਾਂਚ ਕੀਤੇ ਬਿਨਾਂ ਘਰ 'ਚ ਖੁਦਾਈ ਸੀ। ਕਾਨੂੰਨ ਅਜਿਹਾ ਕਰਨਾ ਜ਼ਰੂਰੀ ਸੀ ਪਰ ਉਸ ਨੇ ਇਸ ਪ੍ਰਕਿਰਿਆ ਦਾ ਪਾਲਨ ਨਹੀਂ ਕੀਤਾ ਸੀ। ਇਸ ਕਾਰਨ ਪਾਈਪ ਲਾਈਨ ਫਟ ਗਈ ਸੀ ਅਤੇ ਉਸ 'ਚ ਧਮਾਕਾ ਹੋ ਗਿਆ ਸੀ।
() ਦੇ ਕਰਮਚਾਰੀਆਂ ਦੇ ਪਾਈਨ ਲਾਈਨ ਦੀ ਮੁਰੰਮਤ ਕਰਨ ਪਹੁੰਚਣ ਤੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਦੇ ਕਰਮੀ ਫਟੀ ਹੋਈ ਗੈਸ ਲਾਈਨ ਦੀ ਦੇਖ-ਰੇਖ ਲਈ ਪਹੁੰਚ ਚੁੱਕੇ ਸਨ। ਮੁਰੀਟਾ ਫਾਈਰ ਐਂਡ ਰੈਸਕਿਊ ਦੇ ਡਿਪਟੀ ਚੀਫ ਡੇਵਿਡ ਲੈਂਟਰ ਨੇ ਦੱਸਿਆ ਕਿ ਧਮਾਕਾ ਲਗਭਗ 30 ਮਿੰਟ ਬਾਅਦ ਹੋਇਆ। ਲਾਂਸ ਏਜੰਲਸ ਦੇ ਦੱਖਣ-ਪੱਛਮੀ ਤੋਂ ਲਗਭਗ 130 ਕਿਲੋਮੀਟਰ ਦੂਰ ਮੁਰੀਟਾ ਸਥਿਤ ਹੈ। ਘਟਨਾ ਵਾਲੀ ਥਾਂ 'ਤੇ ਗੈਸ ਕੰਪਨੀ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ 15 ਹੋਰ ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਆਖਿਆ ਕਿ ਜ਼ਖਮੀਆਂ 'ਚ 3 ਫਾਇਰ ਬ੍ਰਿਗੇਡ ਦੇ ਕਰਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਪਹੁੰਚਾਇਆ ਗਿਆ ਹੈ।
ਪਾਕਿ ਜਾਧਵ ਮਾਮਲੇ 'ਚ 'ਕਾਨੂੰਨ ਮੁਤਾਬਕ' ਅੱਗੇ ਵਧੇਗਾ : ਵਿਦੇਸ਼ ਮੰਤਰਾਲਾ
NEXT STORY