ਡੇਟਰਾਇਟ (ਭਾਸ਼ਾ) : ਅਮਰੀਕਾ ਦੇ ਮਿਸ਼ੀਗਨ ‘ਚ ਸ਼ਨੀਵਾਰ ਨੂੰ ਇਕ ਘਰ ‘ਚ ਹੋਏ ਜ਼ਬਰਦਸਤ ਧਮਾਕੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਮੀਲ ਤੱਕ ਸੁਣਾਈ ਦਿੱਤੀ। ਨਾਰਥਫੀਲਡ ਟਾਊਨਸ਼ਿਪ ਪੁਲਸ ਲੈਫਟੀਨੈਂਟ ਡੇਵਿਡ ਪਾਵੇਲ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਧਮਾਕਾ ਡੇਟਰਾਇਟ ਤੋਂ ਲਗਭਗ 72.4 ਕਿਲੋਮੀਟਰ ਪੱਛਮ ਵਿੱਚ ਨੌਰਥਫੀਲਡ ਟਾਊਨਸ਼ਿਪ ਵਿੱਚ ਸ਼ਾਮ 4 ਵਜੇ ਤੋਂ ਠੀਕ ਪਹਿਲਾਂ ਹੋਇਆ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਇਮਾਰਤ ਤਬਾਹ ਹੋ ਗਈ ਅਤੇ ਸਿਰਫ਼ ਜ਼ਮੀਨਦੋਜ਼ ਮੰਜ਼ਿਲ ਹੀ ਬਚੀ ਹੈ।
ਇਹ ਵੀ ਪੜ੍ਹੋ: ਮਿਸੀਸਾਗਾ 'ਚ ਨਾਈਟ ਕਲੱਬ ਨੇੇੜੇ ਹੋਈ ਗੋਲੀਬਾਰੀ, 19 ਸਾਲਾ ਕੁੜੀ ਦੀ ਮੌਤ
ਪਾਵੇਲ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਕਰੀਬ 14.4 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਅਤੇ ਧਮਾਕੇ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਇਮਾਰਤ ਦਾ ਮਲਬਾ ਹਵਾ 'ਚ ਉੱਡ ਕੇ ਨੇੜਲੇ ਹਾਈਵੇਅ ਦੇ ਦੋਵੇਂ ਪਾਸੇ ਜਾ ਡਿੱਗਿਆ। ਉਨ੍ਹਾਂ ਕਿਹਾ ਹਾਲਾਂਕਿ, ਗੁਆਂਢੀ ਘਰਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪਾਵੇਲ ਨੇ ਕਿਹਾ ਕਿ ਘਰ ਵਿੱਚ 6 ਲੋਕ ਸਨ, ਜਿਨ੍ਹਾਂ ਵਿੱਚੋਂ 4 ਦੀ ਮੌਕੇ 'ਤੇ ਮੌਤ ਹੋ ਗਈ ਅਤੇ 2 ਬਚੇ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਸਾਰੇ ਵਿਅਕਤੀ ਆਪਸ ਵਿੱਚ ਸਬੰਧਤ ਹਨ ਜਾਂ ਨਹੀਂ। ਅਧਿਕਾਰੀਆਂ ਨੇ ਅਜੇ ਤੱਕ ਧਮਾਕੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਪਾਕਿਸਤਾਨੀਆਂ ਨੇ ਹਵਾਈ ਫਾਇਰਿੰਗ ਨਾਲ ਕੀਤਾ ਨਵੇਂ ਸਾਲ ਦਾ ਸੁਆਗਤ, ਬੱਚੇ ਸਣੇ 11 ਲੋਕ ਹੋਏ ਜ਼ਖ਼ਮੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ ਅੱਜ ਤੋਂ ਨਵੇਂ ਨਿਯਮ ਲਾਗੂ, ਨਹੀਂ ਮਿਲ ਸਕਣਗੀਆਂ 'ਈ-ਸਿਗਰਟਾਂ'
NEXT STORY