ਹੇਰਾਤ (ਏਜੰਸੀ) : ਉੱਤਰੀ ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ਦੀ ਇਕ ਮਸਜਿਦ ਵਿਚ ਸ਼ੁੱਕਰਵਾਰ ਨੂੰ ਹੋਏ ਧਮਾਕੇ ਵਿਚ ਇਕ ਪ੍ਰਮੁੱਖ ਮੌਲਵੀ ਸਮੇਤ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਧਮਾਕਾ ਹੇਰਾਤ ਸ਼ਹਿਰ ਦੀ ਗੁਜਰਗਾਹ ਮਸਜਿਦ 'ਚ ਸ਼ੁੱਕਰਵਾਰ ਦੁਪਹਿਰ ਦੀ ਨਮਾਜ਼ ਦੌਰਾਨ ਇਹ ਧਮਾਕਾ ਹੋਇਆ।
ਇਹ ਵੀ ਪੜ੍ਹੋ: ਸ਼ਰਮਨਾਕ! ਪਾਕਿ 'ਚ ਰਾਹਤ ਸਮੱਗਰੀ ਦਿਵਾਉਣ ਬਹਾਨੇ ਹੜ੍ਹ ਪੀੜਤ ਕੁੜੀ ਨਾਲ 2 ਨੌਜਵਾਨਾਂ ਨੇ ਮਿਟਾਈ ਹਵਸ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੀ ਨਮਾਜ਼ ਸਮੇਂ ਆਮ ਤੌਰ 'ਤੇ ਜ਼ਿਆਦਾ ਭੀੜ ਹੁੰਦੀ ਹੈ। ਇਸ ਧਮਾਕੇ ਵਿੱਚ ਇੱਕ ਉੱਘੇ ਮੌਲਵੀ ਮੁਜੀਬ-ਉਲ ਰਹਿਮਾਨ ਅੰਸਾਰੀ ਦੀ ਵੀ ਮੌਤ ਹੋ ਗਈ। ਪਿਛਲੇ 2 ਦਹਾਕਿਆਂ ਵਿਚ ਅਫਗਾਨਿਸਤਾਨ ਦੀਆਂ ਪੱਛਮੀ-ਸਮਰਥਿਤ ਸਰਕਾਰਾਂ ਦੀ ਆਲੋਚਨਾ ਲਈ ਅੰਸਾਰੀ ਨੂੰ ਪੂਰੇ ਅਫਗਾਨਿਸਤਾਨ ਵਿੱਚ ਪਛਾਣਿਆ ਜਾਂਦਾ ਸੀ। ਅੰਸਾਰੀ ਨੂੰ ਤਾਲਿਬਾਨ ਦਾ ਕਰੀਬੀ ਮੰਨਿਆ ਜਾਂਦਾ ਹੈ, ਜਿਸ ਨੇ ਵਿਦੇਸ਼ੀ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਪਿਛਲੇ ਸਾਲ ਦੇਸ਼ ਦੀ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਧਮਾਕੇ ਵਿੱਚ ਅੰਸਾਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਥੇ ਹੀ ਹੇਰਾਤ ਐਂਬੂਲੈਂਸ ਕੇਂਦਰ ਦੇ ਇਕ ਅਧਿਕਾਰੀ ਮੁਹੰਮਦ ਦਾਊਦ ਮੁਹੰਮਦੀ ਨੇ ਦੱਸਿਆ ਕਿ 18 ਮ੍ਰਿਤਕਾਂ ਅਤੇ 21 ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ। ਸ਼ੁੱਕਰਵਾਰ ਨੂੰ ਹੋਏ ਧਮਾਕੇ ਦੀ ਅਜੇ ਤੱਕ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ: ਅਰਜਨਟੀਨਾ ਦੀ ਉਪ ਰਾਸ਼ਟਰਪਤੀ ਦੇ ਕਤਲ ਦੀ ਕੋਸ਼ਿਸ਼, ਆਖ਼ਰੀ ਸਮੇਂ 'ਤੇ ਫਸਿਆ ਪਿਸਤੌਲ ਦਾ ਟ੍ਰਿਗਰ (ਵੀਡੀਓ)
ਆਂਗ ਸਾਨ ਸੂ ਚੀ ਨੂੰ ਚੁਣਾਵੀ ਧੋਖਾਧੜੀ ਮਾਮਲੇ 'ਚ 3 ਸਾਲ ਦੀ ਸਜ਼ਾ
NEXT STORY