ਬੈਂਕਾਕ (ਏਜੰਸੀ)- ਮਿਆਂਮਾਰ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਬੇਦਖ਼ਲ ਨੇਤਾ ਆਂਗ ਸਾਨ ਸੂ ਚੀ ਨੂੰ ਚੁਣਾਵੀ ਧੋਖਾਧੜੀ ਵਿਚ ਸ਼ਮੂਲੀਅਤ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸੂ ਚੀ ਨੂੰ ਪਹਿਲਾਂ ਹੀ ਕਈ ਹੋਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਸ ਸਜ਼ਾ ਦੇ ਨਾਲ ਹੀ ਹੁਣ ਉਨ੍ਹਾਂ ਨੂੰ ਜੇਲ੍ਹ ਵਿਚ 17 ਸਾਲ ਕੱਟਣੇ ਹੋਣਗੇ। ਇਸ ਨਾਲ ਸੂ ਚੀ ਦੀ 'ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ' ਦੀ ਹੋਂਦ ਵੀ ਖ਼ਤਰੇ ਵਿਚ ਆ ਗਈ ਹੈ। ਫ਼ੌਜ ਨੇ ਦੇਸ਼ ਵਿਚ 2023 ਵਿਚ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ 1 ਫਰਵਰੀ 2021 ਨੂੰ ਮਿਆਂਮਾ ਦੀ ਫ਼ੌਜ ਨੇ ਦੇਸ਼ ਦੀ ਵਾਗਡੋਰ ਆਪਣੇ ਹੱਥ ਵਿਚ ਲੈ ਲਈ ਸੀ ਅਤੇ ਸੂ ਚੀ ਅਤੇ ਮਿਆਂਮਾ ਦੇ ਕਈ ਵੱਡੇ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਸੂ ਚੀ ਦੀ ਪਾਰਟੀ ਨੇ ਪਿਛਲੀਆਂ ਆਮ ਚੋਣਾਂ ਵਿਚ ਭਾਰੀ ਜਿੱਤ ਹਾਸਲ ਕੀਤੀ ਸੀ ਪਰ ਫ਼ੌਜ ਦਾ ਕਹਿਣਾ ਹੈ ਕਿ ਚੋਣਾਂ ਵਿਚ ਵਿਆਪਕ ਪੈਮਾਨੇ 'ਤੇ ਧਾਂਦਲੀ ਹੋਈ। ਆਜ਼ਾਦ ਚੋਣ ਅਬਜ਼ਰਵਰਾਂ ਨੂੰ ਕੋਈ ਵੱਡੀ ਬੇਨਿਯਮੀ ਨਹੀਂ ਮਿਲੀ ਸੀ। ਸੂ ਚੀ ਦੀ ਸਾਬਕਾ ਸਰਕਾਰ ਦੇ 2 ਸੀਨੀਅਰ ਮੈਂਬਰਾਂ ਨੂੰ ਵੀ ਮਾਮਲੇ ਵਿਚ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਨਿਊਯਾਰਕ ਪੁਲਸ ਦੇ ਇਕ ਸਾਬਕਾ ਅਧਿਕਾਰੀ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਸ਼ਜਾ
NEXT STORY