ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਵਿਚ ਉਤਰੀ ਵਜ਼ੀਰਿਸਤਾਨ ਦੇ ਮੀਰਮਸ਼ਾਹ ਨੇੜੇ ਸੜਕ ਕਿਨਾਰੇ ਹੋਏ ਆਈ. ਈ. ਡੀ. ਬੰਬ ਧਮਾਕੇ ਵਿਚ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਕ ਅੰਗਰੇਜੀ ਅਖਬਾਰ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਕੱਲ ਫੌਜ ਦਾ ਕਾਫਲਾ ਦਾਤਾਖੇਲ ਤੋਂ ਮੀਰਮਸ਼ਾਹ ਵੱਲ ਜਾ ਰਿਹਾ ਸੀ। ਉਸੇ ਵੇਲੇ ਸੜਕ ਕਿਨਾਰੇ ਧਮਾਕਾ ਹੋਇਆ। ਧਮਾਕੇ ਦੀ ਚਪੇਟ ਵਿਚ ਫੌਜ ਦੀ ਇਕ ਗੱਡੀ ਆ ਗਈ, ਜਿਸ ਕਾਰਨ ਇਕ ਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਜਵਾਨ ਦੀ ਪਛਾਣ ਮੁਹੰਮਦ ਹਨੀਫ ਦੇ ਰੂਪ ਵਿਚ ਹੋਈ ਹੈ। ਜ਼ਖਮੀਆਂ ਨੂੰ ਫੌਜ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਇਲਾਨਾ ਅੰਧੇਰ ਪਿੰਡ ਨੇੜੇ ਇਕ ਧਮਾਕਾ ਹੋਇਆ, ਜਿਸ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਸਰੀ 'ਚ ਸਜਾਇਆ ਗਿਆ ਨਗਰ ਕੀਰਤਨ, ਬੀ. ਸੀ. ਦੇ ਪ੍ਰੀਮੀਅਰ ਜੌਨ ਹਾਰਗਨ ਨੇ ਭਰੀ ਹਾਜ਼ਰੀ
NEXT STORY