ਕੰਧਾਰ— ਅਫਗਾਨਿਸਤਾਨ 'ਚ ਸ਼ਨੀਵਾਰ ਨੂੰ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ ਤੇ ਇਸ ਦੌਰਾਨ ਸ਼ਹਿਰ ਦੇ ਦੱਖਣੀ ਹਿੱਸੇ 'ਚ ਇਕ ਵੋਟਿੰਗ ਸੈਂਟਰ ਦੇ ਬਾਹਰ ਹੋਏ ਧਮਾਕੇ 'ਚ ਘੱਟ ਤੋਂ ਘੱਟ 15 ਲੋਕ ਜ਼ਖਮੀ ਹੋ ਗਏ।
ਸਥਾਨਕ ਹਸਪਤਾਲ ਦੇ ਮੁੱਖ ਨੈਮਤੁੱਲਾਹ ਨੇ ਦੱਸਿਆ ਕਿ ਕੰਧਾਰ ਸ਼ਹਿਰ 'ਚ ਇਕ ਵੋਟਿੰਗ ਸੈਂਟਰ ਦੇ ਬਾਹਰ ਹੋਏ ਧਮਾਕੇ 'ਚ ਘੱਟ ਤੋਂ ਘੱਟ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ। ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਸਖਤ ਸੁਰੱਖਿਆ ਵਿਚਕਾਰ ਰਾਸ਼ਟਰਪਤੀ ਚੋਣਾਂ ਚੱਲ ਰਹੀਆਂ ਹਨ। ਉੱਥੇ ਹੀ ਤਾਲਿਬਾਨ ਨੇ ਲੋਕਾਂ ਨੂੰ ਵੋਟਿੰਗ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।
ਪਾਕਿਸਤਾਨ ਦੇ ਕਰਾਚੀ 'ਚ ਭਾਰੀ ਮੀਂਹ ਕਾਰਨ 3 ਲੋਕਾਂ ਦੀ ਮੌਤ
NEXT STORY