ਵਾਸ਼ਿੰਗਟਨ (ਭਾਸ਼ਾ)- ਬਾਈਡੇਨ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ 45 ਕਰੋੜ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕਰਨ ਦੇ ਆਪਣੇ ਕਦਮ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਹੈ ਕਿ ਐਫ-16 ਲੜਾਕੂ ਜਹਾਜ਼ ਪ੍ਰੋਗਰਾਮ ਅਮਰੀਕਾ-ਪਾਕਿਸਤਾਨ ਦੇ ਦੁਵੱਲੇ ਸਬੰਧਾਂ ਦਾ ਇਕ ਅਹਿਮ ਹਿੱਸਾ ਹੈ। ਅਮਰੀਕੀ ਸਰਕਾਰ ਨੇ ਕਿਹਾ ਕਿ ਇਨ੍ਹਾਂ ਲੜਾਕੂ ਜਹਾਜ਼ਾਂ ਦਾ ਬੇੜੇ ਤੋਂ ਪਾਕਿਸਤਾਨ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੇ ਸੰਚਾਲਨ 'ਚ ਮਦਦ ਮਿਲੇਗੀ। 8 ਸਤੰਬਰ ਨੂੰ ਬਾਈਡੇਨ ਪ੍ਰਸ਼ਾਸਨ ਨੇ ਐੱਫ-16 ਲੜਾਕੂ ਜਹਾਜ਼ਾਂ ਲਈ ਪਾਕਿਸਤਾਨ ਨੂੰ 45 ਕਰੋੜ ਡਾਲਰ ਦੀ ਸਹਾਇਤਾ ਮਨਜ਼ੂਰ ਕੀਤੀ ਸੀ। ਪਿਛਲੇ ਚਾਰ ਸਾਲਾਂ ਵਿੱਚ ਵਾਸ਼ਿੰਗਟਨ ਵੱਲੋਂ ਇਸਲਾਮਾਬਾਦ ਨੂੰ ਦਿੱਤੀ ਗਈ ਇਹ ਪਹਿਲੀ ਵੱਡੀ ਸੁਰੱਖਿਆ ਸਹਾਇਤਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਹਾਲ ਹੀ ਵਿੱਚ ਕਾਂਗਰਸ (ਸੰਸਦ) ਨੂੰ ਸੂਚਿਤ ਕੀਤਾ ਕਿ ਅਸੀਂ ਪਾਕਿਸਤਾਨੀ ਹਵਾਈ ਸੈਨਾ ਦੇ ਐੱਫ-16 ਜਹਾਜ਼ਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ 45 ਕਰੋੜ ਡਾਲਰ ਦੇਣ ਜਾ ਰਹੇ ਹਾਂ। ਇਕ ਸਵਾਲ ਦੇ ਜਵਾਬ 'ਚ ਪ੍ਰਾਈਸ ਨੇ ਕਿਹਾ ਕਿ ਪਾਕਿਸਤਾਨ ਕਈ ਮਾਮਲਿਆਂ 'ਚ ਸਾਡਾ ਅਹਿਮ ਭਾਈਵਾਲ ਹੈ। ਉਹ ਅੱਤਵਾਦ ਵਿਰੁੱਧ ਜੰਗ 'ਚ ਸਾਡਾ ਅਹਿਮ ਸਾਥੀ ਹੈ। ਅਸੀਂ ਆਪਣੀ ਨੀਤੀ ਦੇ ਹਿੱਸੇ ਵਜੋਂ ਅਮਰੀਕਾ ਦੇ ਬਣੇ ਸਾਜ਼ੋ-ਸਾਮਾਨ ਦੀ ਮੁਰੰਮਤ ਅਤੇ ਰੱਖ-ਰਖਾਅ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ 'ਚ ਮੋਸਟ ਵਾਂਟੇਡ 'ਮਸੂਦ' ਦੀ ਗ੍ਰਿਫ਼ਤਾਰੀ ਲਈ ਬੇਚੈਨ ਹੋਇਆ ਪਾਕਿਸਤਾਨ, ਤਾਲਿਬਾਨ ਨੂੰ ਲਿਖੀ ਚਿੱਠੀ
ਬੁਲਾਰੇ ਨੇ ਅੱਗੇ ਕਿਹਾ ਕਿ ਪਾਕਿਸਤਾਨ ਦਾ ਐੱਫ-16 ਪ੍ਰੋਗਰਾਮ ਅਮਰੀਕਾ-ਪਾਕਿਸਤਾਨ ਦੁਵੱਲੇ ਸਬੰਧਾਂ ਦਾ ਇਕ ਅਹਿਮ ਹਿੱਸਾ ਹੈ ਅਤੇ ਇਹ ਪ੍ਰਸਤਾਵ ਪਾਕਿਸਤਾਨ ਨੂੰ ਆਪਣੇ ਐੱਫ-16 ਬੇੜੇ ਦੀ ਮੁਰੰਮਤ ਕਰਨ 'ਚ ਮਦਦ ਕਰੇਗਾ, ਜੋ ਉਸ ਨੂੰ ਅੱਤਵਾਦ ਦੇ ਮੌਜੂਦਾ ਅਤੇ ਭਵਿੱਖ ਦੇ ਖਤਰਿਆਂ ਤੋਂ ਨਜਿੱਠਣ ਦੇ ਯੋਗ ਬਣਾਏਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ’ਚ ਰਿਕਾਰਡ ਵੋਟਾਂ ਨਾਲ ਵਿਧਾਇਕ ਬਣੇ ਬਿਹਾਰ ਦੇ ਅਭੈ ਸਿੰਘ
NEXT STORY