ਲੰਡਨ (ਏਜੰਸੀ) : ਬ੍ਰਿਟੇਨ ਵਿਚ 19 ਜੁਲਾਈ ਤੋਂ ਤਾਲਾਬੰਦੀ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਮਾਸਕ ਲਗਾਉਣਾ ‘ਵਿਅਕਤੀਗਤ ਇੱਛਾ’ ’ਤੇ ਨਿਰਭਰ ਕਰੇਗਾ। ਸ਼ਹਿਰੀ ਆਵਾਸ ਮੰਤਰੀ ਰੌਬਰਟ ਜੇਨਰਿਕ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ਦੀ ਮੀਡੀਆ ਵਿਚ ਐਤਵਾਰ ਨੂੰ ਆਈਆਂ ਖ਼ਬਰਾਂ ਦਰਮਿਆਨ ਮੰਤਰੀ ਦੀ ਇਹ ਟਿੱਪਣੀ ਆਈ ਹੈ। ਖ਼ਬਰਾਂ ਵਿਚ ਸੰਕੇਤ ਦਿੱਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਗਲੇ ਹਫ਼ਤੇ ਮਾਸਕ ਲਗਾਉਣ ਦੀ ਜ਼ਰੂਰਤ ਖ਼ਤਮ ਕਰਨ ਅਤੇ ਹੋਰ ਕਦਮਾਂ ਦੀ ਘੋਸ਼ਣਾ ਰਨ ਵਾਲੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ ਦਾ ਦੋਸ਼: ਹਾਫਿਜ਼ ਸਈਦ ਦੇ ਘਰ ਦੇ ਬਾਹਰ ਹੋਏ ਧਮਾਕੇ ਪਿੱਛੇ ਭਾਰਤ ਦੇ ਰਾਅ ਏਜੰਟ ਦਾ ਹੱਥ
ਜੇਨਰਿਕ ਨੇ ਬੀ.ਬੀ.ਸੀ. ਨੂੰ ਕਿਹਾ, ‘ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਾਡੇ ਕੋਲ ਟੀਕਾਕਰਨ ਪ੍ਰੋਗਰਾਮ ਦੀ ਸਫ਼ਲਤਾ ਦੇ ਚੱਲਦੇ ਪਾਬੰਦੀਆਂ ਹਟਾਉਣ ਅਤੇ ਸਾਧਾਰਨ ਸਥਿਤੀ ਵਿਚ ਪਰਤਣ ਦੀ ਗੁੰਜਾਇਸ਼ ਹੈ। ਹੁਣ ਸਾਨੂੰ ਇਕ ਵੱਖ ਦੌਰ ਵੱਲ ਵੱਧਣਾ ਹੋਵੇਗਾ। ਸਾਨੂੰ ਵਾਇਰਸ ਨਾਲ ਰਹਿਣਾ, ਸਾਵਧਾਨੀ ਵਰਤਣਾ ਅਤੇ ਜ਼ਿੰਮੇਦਾਰੀ ਨਾਲ ਰਹਿਣਾ ਸਿੱਖਣਾ ਹੋਵੇਗਾ। ਮਾਸਕ ਲਗਾਉਣ ਦੀ ਜ਼ਰੂਰਤ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘ਮੈਂ ਫਿਲਹਾਲ ਕੋਈ ਵਾਅਦਾ ਨਹੀਂ ਕਰ ਸਕਦਾ, ਕਿਉਂਕਿ ਪ੍ਰਧਾਨ ਮੰਤਰੀ ਆਉਣ ਵਾਲੇ ਦਿਨਾਂ ਵਿਚ ਘੋਸ਼ਣਾ ਕਰਨਗੇ। ਜੇਕਰ ਅੰਕੜੇ ਠੀਕ ਰਹੇ ਤਾਂ ਅਜਿਹੇ ਕੀਤਾ ਜਾ ਸਕਦਾ ਹੈ।’
ਇਹ ਵੀ ਪੜ੍ਹੋ: ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ
ਬ੍ਰਿਟੇਨ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 24,885 ਨਵੇਂ ਮਾਮਲੇ ਸਾਹਮਣੇ ਆਏ ਅਤੇ 18 ਰੋਗੀਆਂ ਦੀ ਮੌਤ ਹੋਈ। ਰਾਸ਼ਟਰੀ ਸਿਹਤ ਸੇਵਾ ਦੇ ਅੰਕੜਿਆਂ ਮੁਤਾਬਕ ਬ੍ਰਿਟੇਨ ਵਿਚ 3 ਕਰੋੜ 30 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਟੀਕੇ ਦੀ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਅਤੇ 85 ਫ਼ੀਸਦੀ ਤੋਂ ਜ਼ਿਆਦਾ ਬਾਲਗ ਪਹਿਲੀ ਖ਼ੁਰਾਕ ਲੈ ਚੁੱਕੇ ਹਨ।
ਇਹ ਵੀ ਪੜ੍ਹੋ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡੀਅਨ ਡਾਕਟਰਾਂ ਦਾ ਕਮਾਲ, 'ਚੁੰਬਕਾਂ' ਨਾਲ ਜੋੜੀ ਨਵਜਨਮੇ ਬੱਚੇ ਦੀ ਖ਼ੁਰਾਕ ਨਲੀ
NEXT STORY