ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਮੁਈਦ ਯੂਸਫ਼ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ (ਜੇ.ਯੂ.ਡੀ.) ਦੇ ਮੁਖੀ ਹਾਫਿਜ਼ ਸਈਦ ਦੇ ਘਰ ਦੇ ਬਾਹਰ ਹੋਏ ਧਮਾਕੇ ਪਿੱਛੇ ਇਕ ਭਾਰਤੀ ਨਾਗਰਿਕ ਦਾ ਹੱਥ ਹੈ। ਇਹ ਧਮਾਕਾ ਪਿਛਲੇ ਮਹੀਨੇ ਹੋਇਆ ਸੀ। ਲਾਹੌਰ ਦੇ ਜ਼ੋਹਰ ਟਾਊਨ ਵਿਚ ਬੋਰਡ ਆਫ ਰੈਵੀਨਿਊ (ਬੀ.ਓ.ਆਰ.) ਹਾਊਸਿੰਗ ਸੋਸਾਇਟੀ ਵਿਚ ਸਥਿਤ ਸਈਦ ਦੇ ਘਰ ਦੇ ਬਾਅਦ 23 ਜੂਨ ਨੂੰ ਕਾਰ ਜ਼ਰੀਏ ਬੰਬ ਧਮਾਕਾ ਕੀਤਾ ਗਿਆ ਸੀ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 24 ਹੋਰ ਜ਼ਖ਼ਮੀ ਹੋ ਗਏ ਸਨ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ
ਪੰਜਾਬ ਪੁਲਸ ਪ੍ਰਮੁੱਖ ਅਤੇ ਸੂਚਨਾ ਮੰਤਰੀ ਫਵਾਦ ਚੌਧਰੀ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਨ.ਐਸ.ਏ. ਯੂਸਫ ਨੇ ਦਾਅਵਾ ਕੀਤਾ ਕਿ ਹਮਲੇ ਦਾ ਮਾਸਟਰਮਾਈਂਡ “ਇਕ ਭਾਰਤੀ ਨਾਗਰਿਕ ਹੈ” ਜਿਸਦਾ ਇਕ ਖੁਫੀਆ ਏਜੰਸੀ ਨਾਲ ਸਬੰਧ ਹੈ। ਉਨ੍ਹਾਂ ਕਿਹਾ, “ਇਨ੍ਹਾਂ ਅੱਤਵਾਦੀਆਂ ਕੋਲੋਂ ਬਰਾਮਦ ਕੀਤੇ ਗਏ ਇਲੈਕਟ੍ਰਾਨਿਕ ਉਪਕਰਣਾਂ, ਫੋਰੈਂਸਿਕ ਵਿਸ਼ਲੇਸ਼ਣ ਰਾਹੀਂ ਅਸੀਂ ਇਸ ਅੱਤਵਾਦੀ ਹਮਲੇ ਦੇ ਮੁੱਖ ਮਾਸਟਰ ਮਾਈਂਡ ਅਤੇ ਸੰਚਾਲਕਾਂ ਦੀ ਪਛਾਣ ਕੀਤੀ ਹੈ ਅਤੇ ਸਾਨੂੰ ਤੁਹਾਨੂੰ ਇਹ ਦੱਸਣ ਵਿਚ ਕੋਈ ਸ਼ੱਕ ਜਾਂ ਇਤਰਾਜ਼ ਨਹੀਂ ਹੈ ਕਿ ਮੁੱਖ ਮਾਸਟਰਮਾਈਂਡ ਭਾਰਤੀ ਖੁਫੀਆ ਏਜੰਸੀ ਰਾਅ ਨਾਲ ਸੰਬਧਤ ਇਕ ਭਾਰਤੀ ਨਾਗਰਿਕ ਹੈ ਅਤੇ ਭਾਰਤ ਵਿਚ ਹੈ।'
ਇਹ ਵੀ ਪੜ੍ਹੋ: ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ
ਹਾਲਾਂਕਿ ਉਨ੍ਹਾਂ ਨੇ ਕਥਿਤ ਸ਼ੱਕੀ ਦੀ ਪਛਾਣ ਉਜਾਗਰ ਨਹੀਂ ਕੀਤੀ। ਪਿਛਲੇ ਦਿਨੀਂ ਭਾਰਤੀ ਵਿਦੇਸ਼ ਮੰਤਰਾਲਾ ਪਾਕਿਸਤਾਨ ਵਿਚ ਕੁੱਝ ਅੱਤਵਾਦੀ ਹਮਲਿਆਂ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਨੂੰ ਖਾਰਜ ਕਰ ਚੁੱਕਾ ਹੈ ਅਤੇ ਕਹਿ ਚੁੱਕਾ ਹੈ ਕਿ ‘ਸਬੂਤ’ ਦੇ ਤਥਾਕਥਿਤ ਦਾਅਵੇ ਕਲਪਨਾ ਦੀ ਉਪਜ ਹਨ।’ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੋਸ਼ ਲਾਇਆ ਸੀ ਕਿ ਉਸ ਦੇ ਦੇਸ਼ ਵਿਚ ਹੋਏ ਕੁਝ ਅੱਤਵਾਦੀ ਹਮਲਿਆਂ ਪਿੱਛੇ ਭਾਰਤ ਦਾ ਹੱਥ ਹੈ, ਜਿਸ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ, “ਭਾਰਤ ਵਿਰੋਧੀ ਪ੍ਰਚਾਰ ਦੀ ਇਕ ਹੋਰ ਬੇਕਾਰ ਕਵਾਇਦ ਹੈ। ਭਾਰਤ ਵਿਰੁੱਧ 'ਸਬੂਤ' ਦੇ ਤਥਾਕਥਿਤ ਦਾਅਵਿਆਂ ਦੀ ਕੋਈ ਭਰੋਸੇਯੋਗਤਾ ਨਹੀਂ ਹੈ, ਉਹ ਮਨਘੜਤ ਅਤੇ ਕਲਪਨਾ 'ਤੇ ਅਧਾਰਤ ਹਨ।”
ਇਹ ਵੀ ਪੜ੍ਹੋ: ਪਾਕਿਸਤਾਨ ਦੇ ਮਦਰਸੇ ਬਣੇ ਬਾਲ ਸੈਕਸ ਸ਼ੋਸ਼ਣ ਦੇ ਅੱਡੇ, ਪੁਲਸ ਕੋਲ ਦਰਜ ਹਨ ਕਈ ਰਿਪੋਰਟਾਂ
ਆਪਣੀ ਪ੍ਰੈਸ ਬ੍ਰੀਫਿੰਗ ਵਿਚ, ਯੂਸਫ ਨੇ ਕਿਹਾ ਕਿ ਵੱਖ-ਵੱਖ ਏਜੰਸੀਆਂ ਦਰਮਿਆਨ ਕੁਸ਼ਲ ਤਾਲਮੇਲ ਕਾਰਨ ਸਰਕਾਰ ਕੋਲ ਜਾਅਲੀ ਨਾਮ, ਅਸਲ ਪਛਾਣ ਅਤੇ ਸ਼ੱਕੀ ਵਿਅਕਤੀਆਂ ਦੇ ਸਥਾਨ ਬਾਰੇ ਜਾਣਕਾਰੀ ਹੈ। ਬਾਅਦ ਵਿਚ ਇਮਰਾਨ ਖਾਨ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਟੀਮ ਨੂੰ ਧਮਾਕੇ ਦੀ ਜਾਂਚ ਦੇ ਨਤੀਜਿਆਂ ਦੇ ਬਾਰੇ ਵਿਚ ਅੱਜ ਰਾਸ਼ਟਰ ਨੂੰ ਜਾਣਕਾਰੀ ਦੇਣ ਦਾ ਹੁਕਮ ਦਿੱਤਾ ਸੀ ਅਤੇ ਕਿਹਾ ਸੀ ਕਿ ਨਾਗਰਿਕ ਅਤੇ ਫ਼ੌਜੀ ਖੂਫ਼ੀਆ ਏਜੰਸੀਆਂ ਵਿਚਾਲੇ ਤਾਲਮੇਲ ਨਾਲ ‘ਅੱਤਵਾਦੀਆਂ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਸੰਬਧਾਂ ਦੀ ਪਛਾਣ ਕੀਤੀ ਗਈ।’
ਇਹ ਵੀ ਪੜ੍ਹੋ: ਨੇਪਾਲ ’ਚ ਮੀਂਹ ਅਤੇ ਹੜ੍ਹ ਕਾਰਨ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ ’ਚ 38 ਲੋਕਾਂ ਦੀ ਮੌਤ, 51 ਜ਼ਖ਼ਮੀ
ਸਈਦ ਸੰਯੁਕਤ ਰਾਸ਼ਟਰ ਵੱਲੋਂ ਘੋਸ਼ਿਤ ਅੱਤਵਾਦੀ ਹੈ। ਅਮਰੀਕਾ ਨੇ ਉਸ ’ਤੇ 1 ਕਰੋੜ ਡਾਲਰ ਦਾ ਇਨਾਮ ਰੱਖਿਆ ਹੈ। ਉਹ ਅੱਤਵਾਦ ਦੇ ਵਿੱਤਪੋਸ਼ਣ ਦੇ 5 ਮਾਮਲਿਆਂ ਵਿਚ ਸਜ਼ਾ ਕੱਟ ਰਿਹਾ ਹੈ। ਸਈਦ ਦੀ ਅਗਵਾਈ ਵਾਲਾ ਜਮਾਤ-ਉਦ-ਦਾਵਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਨਕਾਬਪੋਸ਼ ਸੰਗਠਨ ਹੈ। ਲਸ਼ਕਰ 2008 ਦੇ ਮੁੰਬਈ ਹਮਲੇ ਲਈ ਜ਼ਿੰਮੇਦਾਰ ਹੈ। ਇਸ ਹਮਲੇ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਲੋਕਾਂ ਦੀ ਜਾਨ ਚਲੀ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ
NEXT STORY