ਨਵੀਂਂ ਦਿੱਲੀ — ਸੋਸ਼ਲ ਮੀਡੀਆ ਦਿੱਗਜ ਕੰਪਨੀ ਫੇਸਬੁੱਕ 'ਤੇ 5 ਬਿਲੀਅਨ ਡਾਲਰ(35 ਹਜ਼ਾਰ ਕਰੋੜ) ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਗੋਪਨੀਯਤਾ ਨਾਲ ਸੰਬੰਧਿਤ ਨਿਯਮਾਂ ਦੇ ਉਲੰਘਣ ਵਰਗੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸੋਸ਼ਲ ਮੀਡੀਆ ਕੰਪਨੀ ਨੂੰ ਰਿਲਾਇੰਸ ਦੀ ਸਾਲ ਭਰ ਦੀ ਕਮਾਈ ਦੇ ਬਰਾਬਰ ਜੁਰਮਾਨਾ ਲੱਗਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਇਹ ਕਿਸੇ ਨੂੰ ਲੱਗਣ ਵਾਲੇ ਜੁਰਮਾਨੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ। ਐਫ.ਟੀ.ਸੀ. ਇਸ ਤੋਂ ਪਹਿਲਾਂ 2012 'ਚ ਗੂਗਲ 'ਤੇ ਇਸੇ ਤਰ੍ਹਾਂ ਦੇ ਮਾਮਲੇ 'ਚ 155 ਕਰੋੜ ਰੁਪਏ ਦਾ ਜੁਰਮਾਨਾ ਲਗਾ ਚੁੱਕਾ ਹੈ।
ਅਮਰੀਕੀ ਸਰਕਾਰ 'ਤੇ ਸਿਲਿਕਾਨ ਵੈਲੀ ਦੀ ਵੱਡੀ ਟੇਕ ਕੰਪਨੀਆਂ ਨਾਲ ਨਰਮੀ ਵਰਤਣ ਦਾ ਦੋਸ਼ ਲਗਦਾ ਰਿਹਾ ਹੈ। ਅਜਿਹੇ 'ਚ ਇਸ ਰਿਕਾਰਡ ਜੁਰਮਾਨੇ ਦੇ ਜ਼ਰੀਏ ਅਮਰੀਕਾ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕਰੇਗਾ ਕਿ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ 'ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਫੇਸਬੁੱਕ ਨੇ ਆਪਣੀ ਵਿੱਤੀ ਰਿਪੋਰਟ ਵਿਚ ਕਿਹਾ ਹੈ ਕਿ ਐਫ.ਟੀ.ਸੀ. ਤਿੰਨ ਤੋਂ 5 ਅਰਬ ਡਾਲਰ ਦਾ ਜੁਰਮਾਨਾ ਲਗਾ ਸਕਦਾ ਹੈ। ਕੰਪਨੀ ਨੇ ਕਿਹਾ 2019 ਦੀ ਪਹਿਲੀ ਤਿਮਾਹੀ 'ਚ ਅਸੀਂ ਨੁਕਸਾਨ ਦਾ ਅੰਦਾਜ਼ਾ ਲਗਾਇਆ ਹੈ। ਐਫ.ਟੀ.ਸੀ. ਦੀ ਜਾਂਚ ਦੇ ਮਾਮਲੇ 'ਚ ਤਿੰਨ ਅਰਬ ਡਾਲਰ(ਕਰੀਬ 21 ਹਜ਼ਾਰ ਕਰੋੜ ਰੁਪਏ) ਇੰਤਜ਼ਾਮ ਕੀਤਾ ਗਿਆ ਹੈ। ਸਾਡਾ ਅੰਦਾਜ਼ਾ ਹੈ ਕਿ ਇਸ ਮਾਮਲੇ 'ਚ 3 ਤੋਂ 5 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਹਾਲਾਂਕਿ ਕੰਪਨੀ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਫੈਸਲਾ ਕਦੋਂ ਅਤੇ ਕੀ ਹੋਵੇਗਾ। ਅਜੇ ਸੁਣਵਾਈ ਜਾਰੀ ਹੈ।
ਹਾਲਾਂਕਿ ਇਸ ਜਾਣਕਾਰੀ ਦਾ ਯੂਜ਼ਰਜ਼ 'ਤੇ ਅਸਰ ਨਹੀਂ ਹੈ। ਬੁੱਧਵਾਰ ਨੂੰ ਫੇਸਬੁੱਕ ਦੇ ਸ਼ੇਅਰ 10 ਫੀਸਦੀ ਚੜ੍ਹ ਗਏ।
ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਦੇ ਬਾਅਦ ਹੋਈ ਸੀ ਜਾਂਚ
ਕੈਂਬ੍ਰਿਜ ਐਨਾਲਿਟਿਕਾ ਡਾਟਾ ਸਕੈਂਡਲ ਦੇ ਬਾਅਦ ਜਾਂਚ ਸ਼ੁਰੂ ਹੋ ਗਈ ਸੀ। 2011 'ਚ ਐਫ.ਟੀ.ਸੀ. ਦੇ ਨਾਲ ਫੇਸਬੁੱਕ ਨੇ ਇਕ ਸਮਝੌਤਾ ਕੀਤਾ ਸੀ। ਇਸ ਦੇ ਤਹਿਤ ਫੇਸਬੁੱਕ ਨੂੰ ਡਾਟਾ ਸ਼ੇਅਰ ਕਰਨ ਲਈ ਯੂਜ਼ਰਜ਼ ਦੀ ਸਹਿਮਤੀ ਲੈਣਾ ਜ਼ਰੂਰੀ ਕੀਤਾ ਗਿਆ ਸੀ। ਫੇਸਬੁੱਕ 'ਤੇ ਇਹ ਦੋਸ਼ ਹੈ ਕਿ ਉਸਨੇ ਇਸ ਸਮਝੌਤੇ ਨੂੰ ਤੋੜਿਆ ਹੈ। ਫੇਸਬੁੱਕ ਦੇ ਸੀ.ਈ.ਓ. ਡੇਵ ਵੇਨਰ ਮੁਤਾਬਕ ਅਜੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ। ਇਸ ਲਈ ਸਾਨੂੰ ਕਿੰਨਾ ਰੁਪਿਆ ਦੇਣਾ ਹੋਵੇਗਾ ਇਹ ਅਜੇ ਤੱਕ ਸਾਫ ਨਹੀਂ ਹੈ। ਫੇਸਬੁੱਕ ਨੇ ਬੁੱਧਵਾਰ ਨੂੰ ਜਨਵਰੀ-ਮਾਰਚ ਤਿਮਾਹੀ ਦੀ ਰਿਪੋਰਟ ਜਾਰੀ ਕੀਤੀ।
2.38 ਅਰਬ ਹੋਈ ਯੂਜ਼ਰਜ਼ ਦੀ ਸੰਖਿਆ
ਸੈਨ ਫਰਾਂਸਿਸਕੋ : ਬੀਤੀ ਤਿਮਾਹੀ 'ਚ ਫੇਸਬੁੱਕ 'ਤੇ ਮੰਥਲੀ ਐਕਟਿਵ ਯੂਜ਼ਰਜ਼ ਦੀ ਸੰਖਿਆ ਸਾਲਾਨਾ ਆਧਾਰ 'ਤੇ 8 ਫੀਸਦੀ ਵਧ ਕੇ 2.38 ਅਰਬ ਹੋ ਗਈ। ਫੇਸਬੁੱਕ ਦੇ ਸਟੋਰੀਜ਼ ਫੀਚਰ ਦਾ ਇਸਤੇਮਾਲ ਰੋਜ਼ਾਨਾ 50 ਕਰੋੜ ਰਿਹਾ। ਮਾਰਚ 'ਚ ਡੇਲੀ ਐਕਟਿਵ ਯੂਜ਼ਰ ਦੀ ਸੰਖਿਆ 1.56 ਅਰਬ ਰਹੀ।
ਜੁਲਾਈ 'ਚ ਸਾਹਮਣੇ ਆਇਆ ਸੀ ਡਾਟਾ ਲੀਕ ਮਾਮਲਾ
ਹੈਲਥ ਡਾਟਾ ਲੀਕ ਦਾ ਮਾਮਲਾ ਪਹਿਲੀ ਵਾਰ ਜੁਲਾਈ 'ਚ ਸਾਹਮਣੇ ਆਇਆ ਸੀ। ਇਕ ਖਾਸ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਮਹਿਲਾਵਾਂ ਦੇ ਇਕ ਗਰੁੱਪ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੇ ਨਾਮ ਅਤੇ ਈਮੇਲ ਐਡਰੈੱਸ ਬਹੁਤ ਅਸਾਨੀ ਨਾਲ ਡਾਊਨਲੋਡ ਕੀਤੇ ਜਾ ਰਹੇ ਹਨ। ਡਾਊਨਲੋਡਿੰਗ ਦਾ ਕੰਮ ਮੈਨੁਅਲੀ ਅਤੇ ਕ੍ਰੋਮ ਐਕਸਟੈਂਸ਼ਨ ਦੇ ਜ਼ਰੀਏ ਕੀਤਾ ਜਾ ਰਿਹਾ ਹੈ। ਉਸ ਸਮੇਂ ਫੇਸਬੁੱਕ ਨੇ ਇਸ ਗਰੁੱਪ 'ਚ ਬਦਲਾਅ ਕਰਕੇ ਇਸ ਤਰ੍ਹਾਂ ਦੀ ਜਾਣਕਾਰੀ ਗੁਪਤ ਰੱਖਣ ਅਤੇ ਮਹਿਲਾਵਾਂ ਦੀ ਪਛਾਣ ਉਜਾਗਰ ਨਾ ਕਰਨ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਹ ਸ਼ਿਕਾਇਤ ਇਸ ਲਈ ਕੀਤੀ ਗਈ ਸੀ ਕਿ ਲੋਕ ਨਿੱਜੀ ਹੈਲਥ ਡਾਟਾ ਨੂੰ ਪਬਲਿਕਲੀ ਪੋਸਟ ਕਰ ਰਹੇ ਸਨ।
ਭਾਰਤ ਵਿਚ ਜਲਦੀ ਹੀ ਲਾਂਚ ਹੋਵੇਗਾ ਵਾਟਸ ਐਪ-ਪੇ
ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ ਨੇ ਕਿਹਾ ਹੈ ਕਿ ਕੰਪਨੀ ਭਾਰਤ ਵਿਚ ਜਲਦੀ ਹੀ ਵਾਟਸਐਪ-ਪੇ ਦੀ ਸੇਵਾ ਸ਼ੁਰੂ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ। ਭਾਰਤ ਵਿਚ ਡਿਜੀਟਲ ਪੇਮੈਂਟ ਦੇ ਖੇਤਰ ਵਿਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਕੰਪਨੀ ਇਹ ਕਦਮ ਚੁੱਕ ਰਹੀ ਹੈ। ਵਾਟਸਐਪ-ਪੇ ਦੇ ਜ਼ਰੀਏ ਯੂਜ਼ਰ ਯੂ.ਪੀ.ਆਈ. ਦਾ ਇਸਤੇਮਾਲ ਕਰਦੇ ਹੋਏ ਪੇਮੈਂਟ ਅਤੇ ਪੈਸਾ ਟਰਾਂਸਫਰ ਕਰ ਸਕਣਗੇ। ਟੈਸਟ ਦੇ ਤੌਰ 'ਤੇ ਕੰਪਨੀ ਨੇ ਪਿਛਲੇ ਸਾਲ ਆਪਣੇ ਬੀਟਾ ਵਰਜਨ 'ਚ ਇਸ ਨੂੰ ਲਾਂਚ ਕੀਤਾ ਸੀ।
ਪ੍ਰਵਾਸੀ ਲੇਖਕ ਗਿੰਨੀ ਸਾਗੂ ਦੀ ਪਲੇਠੀ ਕਿਤਾਬ 'ਅਣਡਿੱਠੀ ਦੁਨੀਆ' ਦੀ ਘੁੰਢ ਚੁਕਾਈ
NEXT STORY