ਮਿਲਾਨ (ਸਾਬੀ ਚੀਨੀਆ)- ਦੂਜੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਪਿਛਲੇ 15 ਸਾਲਾਂ ਤੋਂ ਇਟਾਲੀਅਨ ਪ੍ਰਸ਼ਾਸ਼ਨ ਨਾਲ ਮਿਲ ਕੇ ਵੱਖ-ਵੱਖ ਸ਼ਹਿਰਾਂ ਵਿੱਚ ਯਾਦਗਾਰਾਂ ਸਥਾਪਤ ਕਰ ਚੁੱਕੀ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਕਾਜੋਲਾ ਵਲਸੇਨੀੳ (ਜਾਤਾਲੀਆ) ਵਿੱਚ ਸਿੱਖ ਫੌਜੀਆਂ ਦੀ 10ਵੀਂ ਸਮਾਰਕ (ਯਾਦਗਾਰ) ਸਥਾਪਤ ਕੀਤੀ ਗਈ, ਜਿੱਥੇ ਸਿੱਖੀ ਦਾ ਚਿੰਨ ਖੰਡਾ ਸਾਹਿਬ ਸੁਸ਼ੋਬਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਇਟਲੀ ਵਿੱਚ ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ 10ਵੀਂ ਸਮਾਰਕ (ਯਾਦਗਾਰ) ਸਥਾਪਤ ਕੀਤੀ ਗਈ ਹੈ। ਇਟਾਲੀਆਨ ਪ੍ਰਸ਼ਾਸਨ ਅਤੇ ਕਮੂਨੇ ਦੀ ਕਾਜੋਲਾ ਵਲਸੇਨੀੳ (ਜਾਤਾਲੀਆ) ਦੇ ਸਹਿਯੋਗ ਨਾਲ ਕਰਵਾਏ ਸਮਾਰਕ ਦੇ ਉਦਘਾਟਨ ਮੌਕੇ ਵਰਲਡ ਸਿੱਖ ਸ਼ਹੀਦ ਸੰਸਥਾ ਦੇ ਆਗੂਆਂ ਅਤੇ ਸੰਗਤਾਂ ਨੇ ਮੂਲਮੰਤਰ ਸਾਹਿਬ ਦਾ ਜਾਪ ਕੀਤਾ ਅਤੇ ਅਰਦਾਸ ਕੀਤੀ।

ਇਸ ਮੌਕੇ ਵੱਖ-ਵੱਖ ਸ਼ਹਿਰਾਂ-ਕਸਬਿਆਂ ਦੇ ਮੇਅਰ, ਮਿਲਟਰੀ ਅਤੇ ਕਮੂਨੇ ਦੀ ਕਾਜੋਲਾ ਵਲਸੇਨੀੳ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਹੋਏ। ਇਸ ਮੌਕੇ ਮੇਅਰ ਮਾੳਰੀਜੀੳ ਨਾਤੀ ਨੇ ਸਿੱਖ ਫੌਜੀਆਂ ਦੀ 10ਵੀਂ ਸਮਾਰਕ ਬਣਨ ਤੇ ਵਧਾਈ ਦਿੰਦਿਆ ਸਿੱਖ ਕੌਮ ਦੀ ਸਰਾਹਨਾ ਕੀਤੀ ਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਆਪਣੇ ਭਾਸ਼ਣ ਰਾਹੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮਗਰੋਂ ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ) ਇਟਲੀ ਦੇ ਪ੍ਰਬੰਧਕਾਂ ਨੇ ਆਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਲੋਂ ਕੀਤੀ ਗਈ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਲੀ ਦੇ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਨਾਮ ਸਿੰਘ, ਇਕਬਾਲ ਸਿੰਘ ਸੋਢੀ, ਬਖਤੌਰ ਸਿੰਘ, ਮਨਜਿੰਦਰ ਸਿੰਘ ਖਾਲਸਾ, ਰਾਜ ਕੁਮਾਰ, ਜਸਪ੍ਰੀਤ ਸੰਧੂ, ਭਾਈ ਦਵਿੰਦਰ ਸਿੰਘ ਕਥਾਵਾਚਕ, ਜਸਵੀਰ ਸਿੰਘ ਆਦਿ ਸ਼ਾਮਲ ਹੋਏ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਦੁਆਰਾ ਹਰ ਸਾਲ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿੱਚ ਸਮਾਗਮ ਕਰਵਾਉਂਦੀ ਹੈ। ਇਨ੍ਹਾਂ ਯਾਦਗਾਰਾਂ 'ਤੇ ਕਰਵਾਏ ਸਮਾਗਮ ਵਿੱਚ ਇਟਲੀ ਪ੍ਰਸ਼ਾਸ਼ਨ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਿੱਖ ਫੌਜੀਆ ਨੂੰ ਸ਼ਰਧਾਜਲੀ ਭੇਂਟ ਕਰਦਾ ਹੈ।
ਇਹ ਵੀ ਪੜ੍ਹੋ- ''ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਦੁਨੀਆ..!'', UN ਨੇ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਪ੍ਰਵਾਸੀਆਂ ਨੂੰ Deport ਕਰੋ..!'', ਬ੍ਰਿਟੇਨ 'ਚ ਸੜਕਾਂ 'ਤੇ ਉਤਰੇ 1 ਲੱਖ ਤੋਂ ਵੱਧ ਲੋਕ
NEXT STORY