ਮੈਲਬੌਰਨ (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਰਹਿਣ ਵਾਲੇ ਉੱਘੇ ਪੱਤਰਕਾਰ ਅਤੇ ਲੇਖਕ ਗਿੰਨੀ ਸਾਗੂ ਦੀ ਪਲੇਠੀ ਕਿਤਾਬ 'ਅਣਡਿੱਠੀ ਦੁਨੀਆ' ਦਾ ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਪੱਤਰਕਾਰ ਭਾਈਚਾਰੇ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤਾ ਗਿਆ।ਗਿੰਨੀ ਸਾਗੂ ਨੇ ਇਸ ਕਿਤਾਬ ਬਾਰੇ ਦੱਸਿਆ ਕਿ ਉਹਨਾਂ ਦੇ ਅਮਰੀਕਾ ਅਤੇ ਭਾਰਤ ਦੇ ਸਫਰਨਾਮਿਆਂ ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਲਈ ਦੋਵੇਂ ਸਫਰਨਾਮਿਆਂ ਨੂੰ ਕਿਤਾਬੀ ਰੂਪ ਦੇ ਕੇ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਦੇ ਪਹਿਲੇ ਭਾਗ ਵਿਚ ਆਸਟ੍ਰੇਲੀਆ ਤੋਂ ਅਮਰੀਕਾ ਅਤੇ ਦੂਜੇ ਭਾਗ ਵਿਚ ਆਸਟ੍ਰੇਲੀਆ ਤੋਂ ਭਾਰਤ ਦੀਆਂ ਮਸ਼ਹੂਰ ਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।ਉਹਨਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਸਾਹਿਤ ਤੇ ਸਫਰਨਾਮੇ ਪਸੰਦ ਕਰਨ ਵਾਲੇ ਪਾਠਕਾਂ ਲਈ ਇਹ ਕਿਤਾਬ ਦਿਲਚਸਪ ਸਿੱਧ ਹੋਵੇਗੀ।
ਅਦਾਰਾ 'ਜਗਬਾਣੀ' ਤੋਂ ਵਿਸ਼ੇਸ਼ ਤੌਰ ਤੇ ਆਏ ਪ੍ਰਸਿੱਧ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਬੋਲਦਿਆਂ ਕਿਹਾ ਕਿ ਵਿਦੇਸ਼ਾਂ ਦੀ ਦੌੜ ਭੱਜ ਵਾਲੀ ਜ਼ਿੰਦਗੀ ਹੋਣ ਦੇ ਬਾਵਜੂਦ ਪ੍ਰਵਾਸੀ ਲੇਖਕਾਂ ਦੀ ਸਾਹਿਤ ਪ੍ਰਤੀ ਰੁਚੀ ਕਾਬਲ ਏ ਤਾਰੀਫ ਹੈ। ਨਿਊਜ਼ੀਲੈਂਡ ਪੁਲਸ ਦੇ ਸਲਾਹਕਾਰ ਅਤੇ ਰੇਡੀਓ ਸਪਾਈਸ ਦੇ ਪੇਸ਼ ਕਰਤਾ ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ ਤੇ ਇਹਨਾਂ ਕਿਤਾਬਾਂ ਦੀ ਬਦੌਲਤ ਮਨੁੱਖੀ ਸੋਚ ਦਾ ਘੇਰਾ ਜ਼ਿਆਦਾ ਵਿਸ਼ਾਲ ਹੁੰਦਾ ਹੈ। ਉੱਘੇ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਅਤੇ ਤੇਜਸ਼ਦੀਪ ਸਿੰਘ ਅਜਨੋਦਾ ਨੇ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਲਈ ਕੀਤੇ ਜਾ ਰਹੇ ਉੱਦਮਾਂ ਦੀ ਲੇਖਕ ਨੂੰ ਵਧਾਈ ਦਿੱਤੀ।ਇਸ ਮੌਕੇ ਅਮਰੀਕ ਸਿੰਘ ਨਿਊਜ਼ੀਲ਼ੈਂਡ, ਅਵਤਾਰ ਸਿੰਘ ਭੁੱਲਰ, ਸੁਰਿੰਦਰ ਪਾਲ ਸਿੰਘ ਖੁਰਦ, ਹਰਜੀਤ ਲਸਾੜਾ, ਗੁਰਿੰਦਰ ਸਿੰਘ, ਜਗਜੀਤ ਖੋਸਾ, ਵਿੱਕੀ ਸ਼ਰਮਾ, ਮਨਪ੍ਰੀਤ ਸੈਣੀ ਅਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।
ਆਸਟ੍ਰੇਲੀਆ ਤੇ ਬ੍ਰਿਟੇਨ ਨੇ ਨਾਗਰਿਕਾਂ ਨੂੰ ਸ਼੍ਰੀਲੰਕਾ ਨਾ ਜਾਣ ਦੀ ਦਿੱਤੀ ਸਲਾਹ
NEXT STORY