ਨਿਊਯਾਰਕ (ਏਜੰਸੀ) : ਫੇਸਬੁੱਕ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਨਾਲ ਸਬੰਧਿਤ ਵਿਗਿਆਪਨ ਇਹ ਕਹਿ ਕੇ ਹਟਾ ਦਿੱਤੇ ਕਿ ਇਹ ਵਿਗਿਆਪਨ ਫੇਸਬੁੱਕ ਦੀ ਨਫਰਤ ਨੂੰ ਲੈ ਕੇ ਨੀਤੀਆਂ ਦਾ ਉਲੰਘਣ ਕਰਦੇ ਹਨ। ਡੋਨਾਲਡ ਟਰੰਪ ਦੀ ਚੋਣ ਮੁਹਿੰਮ ਸੰਭਾਲ ਰਹੀ ਟੀਮ ਟਰੰਪ ਨੇ ਇਹ ਵਿਗਿਆਪਨ ਫੇਸਬੁੱਕ 'ਤੇ ਪੋਸਟ ਕੀਤੇ ਸਨ। ਇਨ੍ਹਾਂ ਵਿਗਿਆਪਨਾਂ 'ਚ ਲਿਖਿਆ ਸੀ ਕਿ ਖੱਬੇਪੱਖੀ ਗਰੁੱਪਾਂ ਦੀ ਖਤਰਨਾਕ ਭੀੜ ਗਲੀਆਂ 'ਚ ਘੁੰਮ ਰਹੀ ਹੈ ਅਤੇ ਕਾਨੂੰਨ ਦਾ ਉਲੰਘਣ ਕਰ ਕੇ ਅਪਰਾਧ ਕਰ ਰਹੇ ਹਨ।
ਉਹ ਸਾਡੇ ਸ਼ਹਿਰਾਂ ਨੂੰ ਉਜਾੜ ਰਹੇ ਹਨ ਅਤੇ ਦੰਗੇ ਕਰ ਰਹੇ ਹਨ। ਇਹ ਪਾਗਲਪਨ ਹੈ। ਇਸ ਮੌਕੇ 'ਤੇ ਸਾਰੇ ਅਮਰੀਕੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਅਤੇ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਕਿ ਇਹ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਗਿਆਪਨ ਹਟਾਉਣ ਤੋਂ ਬਾਅਦ ਫੇਸਬੁੱਕ ਨੇ ਕਿਹਾ ਕਿ ਉਨ੍ਹਾਂ ਦੀ ਨੀਤੀ ਅਜਿਹੇ ਨਫਰਤ ਭਰੇ ਪੋਸਟ ਦਾ ਸਮਰਥਨ ਨਹੀਂ ਕਰਦੀ ਅਤੇ ਨਾ ਹੀ ਫੇਸਬੁੱਕ ਕਿਸੇ ਕਮਿਊਨਿਟੀ ਅਤੇ ਸਮੂਹ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਸਮੂਹ ਦਾ ਸਮਰਥਨ ਕਰਦੀ ਹੈ। ਫੇਸਬੁੱਕ 'ਤੇ ਪੋਸਟ ਕੀਤੇ ਗਏ ਇਨ੍ਹਾਂ ਵਿਗਿਆਪਨਾਂ 'ਚ ਕਮਿਊਨਿਟੀ ਸਮੂਹ ਨੂੰ ਨਿਸ਼ਾਨਾ ਬਣਾਉਣ ਵਾਲੇ ਚਿੰਨ੍ਹ ਪੋਸਟ ਕੀਤੇ ਗਏ ਸਨ ਅਤੇ ਇਹ ਫੇਸਬੁੱਕ ਦੀ ਨੀਤੀ ਦਾ ਉਲੰਘਣ ਹੈ।
ਕੋਵਿਡ-19 ਨਾਲ ਲੜਣ ਲਈ ਫਰਾਂਸ ਭਾਰਤ ਨੂੰ ਦੇਵੇਗਾ 200 ਮਿਲੀਅਨ ਯੂਰੋ ਦੀ ਮਦਦ
NEXT STORY