ਨਵੀਂ ਦਿੱਲੀ - ਫਰਾਂਸ ਅਤੇ ਭਾਰਤ ਨੇ ਵੀਰਵਾਰ ਨੂੰ ਪੈਰਿਸ ਦੇ ਨਾਲ ਦਿੱਲੀ ਦੇ ਕੋਵਿਡ ਰੈਸ਼ਪਾਂਸ ਦਾ ਸਮਰਥਨ ਕਰਨ ਲਈ 200 ਮਿਲੀਅਨ ਯੂਰੋ ਦਾ ਸਮਝੌਤਾ ਕੀਤਾ। ਇਸ ਦੀ ਜਾਣਕਾਰੀ ਫਰਾਂਸ ਦੀ ਅੰਬੈਂਸੀ ਨੇ ਆਪਣੇ ਫੇਸਬੁੱਕ ਪੋਸਟ ਦੇ ਜ਼ਰੀਏ ਸਾਂਝੀ ਕੀਤੀ ਹੈ।
ਕ੍ਰੈਡਿਟ ਵਿੱਤ ਲੈਣ ਦੇ ਸਮਝੌਤੇ 'ਤੇ ਭਾਰਤ ਵਿਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨੈਨ ਦੀ ਵਰਚੁਅਲ ਹਾਜ਼ਰੀ ਵਿਚ, ਡੀ.ਈ.ਏ. ਦੇ ਐਡੀਸ਼ਨਲ ਸਕੱਤਰ, ਡਾ. ਸੀ. ਐਸ. ਮੋਹਾਪਾਤਰਾ ਅਤੇ ਫ੍ਰੈਂਚ ਡਿਵੈਲਪਮੈਂਟ ਏਜੰਸੀ (ਫ੍ਰਾਂਸੀਸੀ ਵਿਕਾਸ ਏਜੰਸੀ) ਦੇ ਡਾਇਰੈਕਟਰ ਬਰੋਨੋ ਬੋਸਲੇ ਨੇ ਇਸ 'ਤੇ ਹਸਤਾਖਰ ਕੀਤੇ। ਇਸ ਕਰਜ਼ੇ ਦੇ ਜ਼ਰੀਏ ਫਰਾਂਸ ਕੌਵੀਡ -19 ਸੰਕਟ ਦੇ ਮੱਦੇਨਜ਼ਰ ਦੇਸ਼ ਦੇ ਸਭ ਤੋਂ ਕਮਜ਼ੋਰ ਲੋਕਾਂ ਦੀ ਸਹਾਇਤਾ ਲਈ ਰਾਜ ਅਤੇ ਕੇਂਦਰ ਸਰਕਾਰਾਂ ਦੀ ਸਮਰੱਥਾ ਵਧਾਉਣ ਲਈ ਭਾਰਤ ਨਾਲ ਕੰਮ ਕਰੇਗਾ।
ਉਥੇ ਹੀ ਰਾਜਦੂਤ ਲੈਨੈਨ ਨੇ ਮਈ ਵਿਚ ਆਖਿਆ ਸੀ ਕਿ ਭਾਰਤ ਅਤੇ ਫਰਾਂਸ ਵਿਚਾਲੇ ਰਿਸ਼ਤੇ ਮਜ਼ਬੂਤ ਹੋਏ ਹਨ ਅਤੇ ਅਸੀਂ ਦੋਵੇਂ ਹੀ ਕੋਰੋਨਾ ਵੈਕਸੀਨ 'ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਫ੍ਰਾਂਸੀਸੀ ਵਿਕਾਸ ਏਜੰਸੀ ਭਾਰਤ ਵਿਚ ਫਾਈਨਾਂਸ ਅਤੇ ਕੁਝ ਹੈਲਥ ਪ੍ਰੋਗਰਾਮਾਂ ਦੇ ਸਮਰਥਨ ਲਈ 200 ਮਿਲੀਅਨ ਯੂਰੋ ਦਾ ਸਪੈਸ਼ਲ ਲੋਨ ਪ੍ਰਦਾਨ ਕਰਨ 'ਤੇ ਕੰਮ ਕਰ ਰਹੀ ਹੈ।
ਦਿੱਲੀ-ਮੇਰਠ ਰੇਲ ਕੋਰੀਡੋਰ 'ਤੇ ਪ੍ਰਿਅੰਕਾ ਨੇ ਦਿੱਤਾ ਇਹ ਬਿਆਨ
NEXT STORY