ਬੀਜਿੰਗ (ਬਿਊਰੋ)— ਨਵੇਂ ਸਾਲ ਦੇ ਮੌਕੇ 'ਤੇ ਲੋਕ ਆਪਣੀ ਪਸੰਦ ਮੁਤਾਬਕ ਕੋਈ ਨਾ ਕੋਈ ਸੰਕਲਪ (Resolutions) ਲੈਂਦੇ ਹਨ। ਹੈਰਾਨੀ ਦੀ ਗੱਲ ਉਦੋਂ ਹੁੰਦੀ ਹੈ, ਜਦੋਂ ਲੋਕ ਆਪਣੇ ਇਸ ਸੰਕਲਪ ਨੂੰ ਪੂਰਾ ਕਰ ਦਿਖਾਉਂਦੇ ਹਨ। ਨਵੇਂ ਸਾਲ ਦੇ ਮੌਕੇ 'ਤੇ ਲਏ ਗਏ ਸੰਕਲਪ ਨੂੰ ਪੂਰਾ ਕਰਨ ਵਾਲਾ ਚੀਨ ਦਾ ਇਕ ਪਰਿਵਾਰ ਚਰਚਾ ਵਿਚ ਹੈ। ਨਵੇਂ ਸਾਲ ਦੀ ਸ਼ੁਰੂਆਤ ਸਮੇਂ ਲਏ ਗਏ ਸੰਕਲਪਾਂ ਵਿਚੋਂ ਫਿੱਟਨੈੱਸ ਦਾ ਸੰਕਲਪ ਪਹਿਲੇ ਨੰਬਰ 'ਤੇ ਰਿਹਾ। ਇਕ ਚੀਨੀ ਪਰਿਵਾਰ ਨੇ ਆਪਣੇ ਇਸ ਫਿੱਟਨੈੱਸ ਦੇ ਸੰਕਲਪ ਨੂੰ ਕਾਫੀ ਗੰਭੀਰਤਾ ਨਾਲ ਲਿਆ। ਇਸ ਸੰਕਲਪ ਨੂੰ ਪਰਿਵਾਰ ਦੇ ਸਿਰਫ ਇਕ ਮੈਂਬਰ ਨੇ ਹੀ ਨਹੀਂ ਬਲਕਿ ਪੂਰੇ ਪਰਿਵਾਰ ਨੇ ਪੂਰਾ ਕੀਤਾ।

32 ਸਾਲ ਫੋਟੋਗ੍ਰਾਫਰ ਜੈਸੀ ਨੇ ਪੂਰੇ ਪਰਿਵਾਰ ਨਾਲ ਮਿਲ ਕੇ ਵਜ਼ਨ ਘਟਾਉਣ ਦਾ ਸੰਕਲਪ ਲਿਆ ਸੀ। ਲਗਾਤਾਰ 6 ਮਹੀਨੇ ਪਸੀਨਾ ਵਹਾਉਣ ਮਗਰੋਂ ਜਦੋਂ ਨਤੀਜੇ ਸਾਹਮਣੇ ਆਏ ਤਾਂ ਉਹ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਬਣ ਗਏ। ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ ਇਨਸਾਨ ਕਿਸੇ ਵੀ ਕੰਮ ਨੂੰ ਕਰਨਾ ਦਾ ਦ੍ਰਿੜ ਇਰਾਦਾ ਬਣਾ ਲਏ ਤਾਂ ਉਸ ਲਈ ਕੁਝ ਵੀ ਮੁਸ਼ਕਲ ਨਹੀਂ ਹੈ।
ਸਾਊਥ ਅਫਰੀਕਾ ’ਚ ਟਰੇਨ ਹਾਦਸਾ,4 ਦੀ ਮੌਤ ਕਈ ਜ਼ਖਮੀ
NEXT STORY