ਐਂਟਰਟੇਨਮੈਂਟ ਡੈਸਕ- ਅਮਰੀਕਾ ਦੇ ਕੈਲੀਫੋਰਨੀਆ ਦੀ ਇਕ ਜੇਲ੍ਹ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਕੈਨੇਡੀਅਨ ਸਿੰਗਰ ਅਤੇ ਰੈਪਰ ਟੋਰੀ ਲੇਨਜ਼ 'ਤੇ ਜਾਨਲੇਵਾ ਹਮਲਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਰੈਪਰ ਦੀ ਟੀਮ ਨੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਬਿਆਨ ਜਾਰੀ ਕਰਕੇ ਦਿੱਤੀ ਹੈ। ਪੋਸਟ ਮੁਤਾਬਕ ਸੋਮਵਾਰ ਨੂੰ ਇਕ ਦੂਜੇ ਕੈਦੀ ਨੇ ਉਨ੍ਹਾਂ 'ਤੇ ਇਕ ਜਾਂ ਦੋ ਵਾਰ ਨਹੀਂ ਸਗੋਂ 14 ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਰੈਪਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮੰਦਭਾਗੀ ਖਬਰ;ਸੁਨਹਿਰੀ ਭਵਿੱਖ ਲਈ US ਗਏ 2 ਭਾਰਤੀ Students ਨੂੰ ਮਿਲੀ ਦਰਦਨਾਕ ਮੌਤ, ਪੁਲ ਤੋਂ ਹੇਠਾਂ ਡਿੱਗੀ ਕਾਰ
ਬਿਆਨ ਵਿੱਚ ਲਿਖਿਆ ਹੈ, 'ਟੋਰੀ 'ਤੇ 14 ਵਾਰ ਚਾਕੂ ਨਾਲ ਵਾਰ ਕੀਤੇ ਗਏ - ਉਨ੍ਹਾਂ ਦੀ ਪਿੱਠ 'ਤੇ 7 ਜ਼ਖ਼ਮ, ਧੜ 'ਤੇ 4 ਜ਼ਖ਼ਮ, ਸਿਰ ਦੇ ਪਿਛਲੇ ਹਿੱਸੇ 'ਤੇ 2 ਜ਼ਖ਼ਮ ਅਤੇ ਚਿਹਰੇ ਦੇ ਖੱਬੇ ਹਿੱਸੇ 1 ਜ਼ਖ਼ਮ ਹੋਇਆ ਹੈ। ਹਮਲੇ ਤੋਂ ਬਾਅਦ, ਰੈਪਰ ਦੇ ਦੋਵੇਂ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਹਾਲਾਂਕਿ ਹੁਣ ਉਹ ਖੁਦ ਸਾਹ ਲੈ ਰਹੇ ਹਨ।'

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, 'ਦਰਦ ਹੋਣ ਦੇ ਬਾਵਜੂਦ, ਉਹ ਆਮ ਵਾਂਗ ਗੱਲ ਕਰ ਰਹੇ ਹਨ, ਚੰਗੇ ਮੂਡ ਵਿੱਚ ਹਨ ਅਤੇ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਹ ਠੀਕ ਹੋ ਰਹੇ ਹਨ। ਉਹ ਸਾਰਿਆਂ ਦੀਆਂ ਪ੍ਰਾਰਥਨਾਵਾਂ ਅਤੇ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦੇ ਹਨ।'
ਤੁਹਾਨੂੰ ਦੱਸ ਦੇਈਏ ਕਿ 32 ਸਾਲਾ ਰੈਪਰ ਟੋਰੀ ਲੈਨਜ਼ ਨੂੰ 2020 ਵਿੱਚ ਰੈਪਰ ਮੇਗਨ ਥੀ ਸਟੈਲੀਅਨ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 10 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਕੈਲੀਫੋਰਨੀਆ ਸੁਧਾਰ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਹਮਲੇ ਦੇ ਉਦੇਸ਼ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਭਾਰਤ ਦਾ ਸਮਰਥਨ ਕਰਨ 'ਤੇ ਇਸ ਮਸ਼ਹੂਰ ਅਦਾਕਾਰਾ ਨੂੰ ਮਿਲ ਰਹੀਆਂ ਧਮਕੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓ ਹੋ, ਐਨੇ ਨਿਕੰਮੇ... ? ਪਾਕਿਸਤਾਨ ਨੇ ਭਾਰਤ 'ਤੇ ਕੀਤੇ 15 ਲੱਖ ਸਾਈਬਰ ਅਟੈਕ, ਵਿੱਚੋਂ 14,99,850 ਹੋ ਗਏ ਫੇਲ੍ਹ
NEXT STORY