ਵਾਸ਼ਿੰਗਟਨ— ਗਰਭਅਵਸਥਾ ਦੌਰਾਨ ਔਰਤਾਂ ਨੂੰ ਜ਼ਿਆਦਾਤਰ ਸਿਗਰਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦੌਰਾਨ ਸਿਗਰਟ ਨਾਲ ਬੱਚੇ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਹੁਣ ਇਸ ਮਾਮਲੇ 'ਚ ਇਕ ਹੋਰ ਹੈਰਾਨ ਕਰਨ ਵਾਲਾ ਸੋਧ ਸਾਹਮਣੇ ਆਇਆ ਹੈ।
ਸੋਧ ਮੁਤਾਬਕ ਪਿਤਾ ਦੇ ਸਿਗਰਟ ਪੀਣ ਦੀ ਆਦਤ ਨਾਲ ਵੀ ਬੱਚੇ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਫਲੋਰਿਡਾ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰਦੀਪ ਭਿੜੇ ਨੇ ਕਿਹਾ, ''ਮਾਂ ਨੇ ਕਦੇ ਸਿਗਰਟ ਦਾ ਇਸਤੇਮਾਲ ਨਾ ਕੀਤਾ ਹੋਵੇ ਪਰ ਪਿਤਾ ਦੇ ਸਿਗਰਟ ਦੀ ਵਰਤੋਂ ਕਰਨ ਦਾ ਅਸਰ ਪੈਂਦਾ ਹੈ। ਆਮ ਤੌਰ 'ਤੇ ਡਾਕਟਰ ਇਹ ਨਹੀਂ ਦੱਸਦੇ। ਸਾਡੇ ਸੋਧ ਨਾਲ ਇਸ ਦਿਸ਼ਾ 'ਚ ਨਵਾਂ ਰਾਹ ਖੁੱਲੇਗਾ। ਸੋਧ ਨਾਲ ਇਹ ਅੰਦਾਜਾ ਲਗਾਇਆ ਗਿਆ ਹੈ ਕਿ ਮੌਜੂਦਾ ਪੀੜ੍ਹੀ 'ਚ ਸਮਝ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਪਿੱਛੇ ਉਨ੍ਹਾਂ ਦੇ ਪਿਤਾ ਦੀ ਸਿਗਰਟ ਪੀਣ ਦੀ ਆਦਤ ਜ਼ਿੰਮੇਵਾਰ ਹੋ ਸਕਦੀ ਹੈ।
ਹੈਮਿਲਟਨ 'ਚ ਗੋਲੀਬਾਰੀ ਦੌਰਾਨ ਇਕ ਔਰਤ ਦੀ ਮੌਤ
NEXT STORY