ਟੈਕਸਾਸ- ਅਮਰੀਕਾ ਦੇ ਟੈਕਸਾਸ ਦੇ ਡੱਲਾਸ ਵਿੱਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ) ਨੇ ਸਿੰਡੀ ਰੌਡਰਿਗਜ਼ ਸਿੰਘ, ਜਿਸਨੇ ਆਪਣੇ ਪੁੱਤਰ ਦਾ ਕਤਲ ਕੀਤਾ ਸੀ, ਦੀ ਗ੍ਰਿਫ਼ਤਾਰੀ ਅਤੇ ਦੋਸ਼ੀ ਠਹਿਰਾਉਣ ਲਈ ਜਾਣਕਾਰੀ ਦੇਣ ਵਾਲੇ ਲਈ 25,000 ਅਮਰੀਕੀ ਡਾਲਰ (20 ਲੱਖ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ। ਮੁਲਜ਼ਮ ਰੌਡਰਿਗਜ਼ ਸਿੰਘ ਦੇ ਭਾਰਤ ਅਤੇ ਮੈਕਸੀਕੋ ਨਾਲ ਸਬੰਧ ਹਨ। ਉਸ 'ਤੇ ਆਪਣੇ ਛੇ ਸਾਲ ਦੇ ਬੇਟੇ ਦੀ ਹੱਤਿਆ ਕਰਨ ਦਾ ਦੋਸ਼ ਹੈ, ਜੋ ਅਕਤੂਬਰ 2022 ਤੋਂ ਜ਼ਿੰਦਾ ਨਹੀਂ ਦੇਖਿਆ ਗਿਆ ਹੈ।
ਐਵਰਮੈਨ ਪੁਲਸ ਵਿਭਾਗ ਦੇ ਅਧਿਕਾਰੀਆਂ ਨੇ 20 ਮਾਰਚ, 2023 ਨੂੰ ਟੈਕਸਾਸ ਵਿਭਾਗ ਦੇ ਪਰਿਵਾਰ ਅਤੇ ਸੁਰੱਖਿਆ ਸੇਵਾਵਾਂ ਦੀ ਬੇਨਤੀ 'ਤੇ ਮੁੰਡੇ ਦੀ ਭਾਲ ਸ਼ੁਰੂ ਕੀਤੀ। ਇਸ ਜਾਂਚ ਦੌਰਾਨ ਰੌਡਰਿਗਜ਼ ਸਿੰਘ ਨੇ ਅਧਿਕਾਰੀਆਂ ਨੂੰ ਝੂਠ ਬੋਲਿਆ। ਉਸਨੇ ਦੱਸਿਆ ਕਿ ਉਸਦਾ ਪੁੱਤਰ ਨਵੰਬਰ 2022 ਤੋਂ ਮੈਕਸੀਕੋ ਵਿੱਚ ਆਪਣੇ ਪਿਤਾ ਨਾਲ ਰਹਿ ਰਿਹਾ ਹੈ। ਪਿਛਲੇ ਸਾਲ ਮਾਰਚ ਵਿੱਚ ਰੌਡਰਿਗਜ਼ ਸਿੰਘ, ਉਸ ਦਾ ਪਤੀ ਅਤੇ ਛੇ ਬੱਚੇ ਭਾਰਤ ਲਈ ਇੱਕ ਅੰਤਰਰਾਸ਼ਟਰੀ ਉਡਾਣ ਵਿੱਚ ਸਵਾਰ ਹੋਏ ਸਨ। ਦੱਸਿਆ ਗਿਆ ਹੈ ਕਿ ਲਾਪਤਾ ਬੱਚਾ ਉਨ੍ਹਾਂ ਨਾਲ ਨਹੀਂ ਦੇਖਿਆ ਗਿਆ। ਉਹ ਫਲਾਈਟ ਵਿਚ ਵੀ ਨਹੀਂ ਸੀ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦਾ ਵੱਡਾ ਐਲਾਨ, ਔਰਤਾਂ ਲਈ IVF ਪ੍ਰਕਿਰਿਆ ਕਰਨਗੇ ਮੁਫ਼ਤ
ਅਕਤੂਬਰ 2023 ਵਿੱਚ, ਸਿੰਡੀ ਰੌਡਰਿਗਜ਼ ਸਿੰਘ 'ਤੇ ਟੈਕਸਾਸ ਵਿੱਚ ਟੈਰੈਂਟ ਕਾਉਂਟੀ ਜ਼ਿਲ੍ਹਾ ਅਦਾਲਤ ਵਿਚ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਨਵੰਬਰ 2023 ਵਿੱਚ ਉਸ ਖ਼ਿਲਾਫ਼ ਇੱਕ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਡੱਲਾਸ ਐਫ.ਬੀ.ਆਈ ਦੇ ਸਪੈਸ਼ਲ ਏਜੰਟ ਇਨ ਚਾਰਜ ਜੈਡ ਯਾਰਬਰੋ ਨੇ ਮੀਡੀਆ ਅਤੇ ਜਨਤਾ ਨੂੰ ਰੋਡਰਿਗਜ਼ ਸਿੰਘ ਦਾ ਪਤਾ ਲਗਾਉਣ ਵਿੱਚ ਮਦਦ ਦੀ ਅਪੀਲ ਕੀਤੀ। ਯਾਰਬਰੋ ਨੇ ਕਿਹਾ,"ਸਿੰਡੀ ਰੌਡਰਿਗਜ਼ ਨੂੰ ਉਸਦੇ ਬੇਟੇ ਦੇ ਕਤਲ ਲਈ ਭਾਲਿਆ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਪ੍ਰਚਾਰ, ਇਨਾਮ ਦੀ ਪੇਸ਼ਕਸ਼ ਅਤੇ ਜਾਂਚਕਾਰਾਂ ਦੀ ਸਾਡੀ ਟੀਮ ਦੀ ਮਦਦ ਨਾਲ, ਅਸੀਂ ਉਸਨੂੰ ਫੜ ਲਵਾਂਗੇ।"
ਐਫ.ਬੀ.ਆਈ ਨੇ ਆਪਣੀ ਅਧਿਕਾਰਤ ਸਾਈਟ 'ਤੇ ਕਿਹਾ ਕਿ ਰੌਡਰਿਗਜ਼ ਸਿੰਘ ਨੂੰ ਆਖਰੀ ਵਾਰ 22 ਮਾਰਚ, 2023 ਨੂੰ ਆਪਣੇ ਪਤੀ ਅਤੇ ਛੇ ਬੱਚਿਆਂ ਨਾਲ ਭਾਰਤ ਲਈ ਇੱਕ ਅੰਤਰਰਾਸ਼ਟਰੀ ਉਡਾਣ ਵਿੱਚ ਸਵਾਰ ਹੁੰਦੇ ਦੇਖਿਆ ਗਿਆ ਸੀ। ਉਸਦਾ ਜਨਮ ਡੱਲਾਸ ਵਿੱਚ ਹੋਇਆ ਸੀ ਅਤੇ ਉਸਦੀ ਉਮਰ 39 ਸਾਲ ਹੈ। ਰੌਡਰਿਗਜ਼ ਸਿੰਘ ਦਾ ਕੱਦ ਪੰਜ ਫੁੱਟ ਇੱਕ ਇੰਚ ਤੋਂ ਪੰਜ ਫੁੱਟ ਤਿੰਨ ਇੰਚ ਤੱਕ ਹੈ। ਉਸ ਨੇ ਆਪਣੀ ਪਿੱਠ, ਦੋਵੇਂ ਲੱਤਾਂ ਅਤੇ ਸੱਜੇ ਹੱਥ 'ਤੇ ਵੀ ਟੈਟੂ ਬਣਾਏ ਹੋਏ ਹਨ। ਉਸ ਦੀਆਂ ਅੱਖਾਂ ਅਤੇ ਵਾਲਾਂ ਦਾ ਰੰਗ ਭੂਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚਾਡ 'ਚ ਹੜ੍ਹ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 145
NEXT STORY