ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਸਰੀ ਸ਼ਹਿਰ 'ਚ ਇਕ ਔਕਤ ਦੇ ਸੈਕਸ ਸ਼ੋਸ਼ਣ ਦੇ ਕਥਿਤ ਮਾਮਲੇ ਵਿਚ ਭਾਰਤੀ ਮੂਲ ਦੇ 40 ਸਾਲਾ ਇਕ ਵਿਅਕਤੀ ਦੇ ਖ਼ਿਲਾਫ਼ 2 ਦੋਸ਼ ਲਾਏ ਗਏ ਹਨ। ਸਰੀ ਪੁਲਸ ਸਰਵਿਸ ਨੇ ਦੱਸਿਆ ਕਿ ਉਸ ਦੇ ਅਧਿਕਾਰੀਆਂ ਨੂੰ 9 ਅਗਸਤ ਨੂੰ ਬੇਅਰ ਕ੍ਰੀਕ ਪਾਰਕ ਵਿਚ ਇਕ ਔਰਤ ਦੇ ਸੈਕਸ ਸ਼ੋਸ਼ਣ ਦੀ ਸੂਚਨਾ ਮਿਲੀ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਸ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਸ਼ੱਕੀ ਦੀ ਤਸਵੀਰ ਜਾਰੀ ਕਰਦੇ ਹੋਏ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਸੀ। ਬਿਆਨ ਮੁਤਾਬਕ, ਦੋਸ਼ੀ ਜਗਿੰਦਰ ਕੁਰਾਨਾ ਨੂੰ 12 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਨੂੰ ਅਦਾਲਤ ਨੇ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ।
ISS ਤੋਂ ਬਾਹਰ ਨਿਕਲੇ ਭਾਰਤ ਦੇ ਅਨਿਲ ਮੈਨਨ ਤੇ ਫਰਾਂਸ ਦੀ ਸੋਫੀ ਏਡੇਨੌਟ ! ਬਦਲਿਆ ਐਂਟੀਨਾ
NEXT STORY