ਵਾਸ਼ਿੰਗਟਨ - ਅਮਰੀਕਾ ਲੱਖਾਂ ਬੱਚਿਆਂ ਦੇ ਕੋਵਿਡ-19 ਟੀਕਾਕਰਨ ਦੀ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ ਵਧ ਗਿਆ ਹੈ, ਕਿਉਂਕਿ ਸਰਕਾਰ ਦੇ ਸਲਾਹਕਾਰਾਂ ਦੀ ਇਕ ਕਮੇਟੀ ਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ ਟੀਕੇ ਦੀ ਘੱਟ ਮਾਤਰਾ ਦੀ ਖੁਰਾਕ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ। ਕਮੇਟੀ ਨੇ ਕਿਹਾ ਕਿ ਬੱਚਿਆਂ ਵਿਚ ਕਿਸੇ ਖਾਸ ਤਰ੍ਹਾਂ ਦੇ ਖਤਰੇ ਦੀ ਸ਼ੰਕਾ ਨਹੀਂ ਹੈ ਅਤੇ ਖੁਰਾਕ ਦੀ ਮਾਤਰਾ ਵਧਾਏ ਜਾਣ ’ਤੇ ਵੀ ਨਾਬਾਲਗਾਂ ਵਿਚ ਦਿਲ ਸਬੰਧੀ ਉਲਟ ਪ੍ਰਭਾਵ ਦੇ ਮਾਮਲੇ ਬਹੁਤ ਦੁਰਲੱਭ ਹਨ।
ਇਹ ਵੀ ਪੜ੍ਹੋ - ‘ਚਾਇਨਾ ਵਾਇਰਸ’ ਸ਼ਬਦ ਲਈ ਅਮਰੀਕੀ ਫੁੱਟਬਾਲ ਟੀਮ ਦੇ ਪ੍ਰਧਾਨ ਨੇ ਮੰਗੀ ਮੁਆਫੀ
ਬਾਲਗਾਂ ਦੀ ਤੁਲਨਾ ਵਿੱਚ ਬੱਚਿਆਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖ਼ਤਰਾ ਬਹੁਤ ਘੱਟ ਹੈ ਪਰ ਕਮੇਟੀ ਦੇ ਮੈਬਰਾਂ ਨੇ ਇਸ ਦਾ ਫ਼ੈਸਲਾ ਲੈਣ ਦਾ ਅਧਿਕਾਰ ਮਾਪਿਆਂ 'ਤੇ ਛੱਡਣ ਦਾ ਫੈਸਲਾ ਕੀਤਾ ਕਿ ਕੀ ਉਹ ਆਪਣੇ ਬੱਚਿਆਂ ਨੂੰ ਟੀਕਾ ਦੁਆਉਣਾ ਚਾਹੁੰਦੇ ਹਾਂ। ਐੱਫ.ਡੀ.ਏ. ਦੇ ਸਲਾਹਕਾਰ ਅਤੇ ਅਰਕੰਸਾਸ ਯੂਨੀਵਰਸਿਟੀ ਨਾਲ ਜੁੜੇ ਜੀਨੇਟ ਲੀ ਨੇ ਕਿਹਾ, ‘‘ਵਾਇਰਸ ਕਿਤੇ ਨਹੀਂ ਜਾ ਰਿਹਾ। ਸਾਨੂੰ ਇਸ ਦੇ ਨਾਲ ਹੀ ਰਹਿਣਾ ਹੋਵੇਗਾ ਅਤੇ ਮੈਨੂੰ ਲੱਗਦਾ ਹੈ ਕਿ ਵੈਕਸੀਨ ਨੇ ਰਸਤਾ ਦਿਖਾਇਆ ਹੈ।” ਕਮੇਟੀ ਦੇ ਸਲਾਹਕਾਰ ਅਤੇ ਹਾਰਵਰਡ ਯੂਨੀਵਰਸਿਟੀ ਨਾਲ ਜੁੜੇ ਡਾ. ਐਰਿਕ ਰੂਬਿਨ ਨੇ ਕਿਹਾ ਕਿ ਇਹ ਕੋਈ ਅੰਤਿਮ ਫ਼ੈਸਲਾ ਨਹੀਂ ਹੈ। ਟੀਕਾ ਦਿੱਤੇ ਜਾਣ 'ਤੇ ਹੀ ਪਤਾ ਚੱਲੇਗਾ ਕਿ ਇਹ ਕਿੰਨਾ ਸੁਰੱਖਿਅਤ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
'ਯੂਰਪ 'ਚ ਪਿਛਲੇ ਹਫ਼ਤੇ ਕੋਰੋਨਾ ਦੇ ਮਾਮਲਿਆਂ ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਦਰਜ ਕੀਤਾ ਗਿਆ ਵਾਧਾ'
NEXT STORY