ਇਸਲਾਮਾਬਾਦ— ਪਾਕਿਸਤਾਨ ਦੀ ਆਰਥਿਕ ਸਥਿਤੀ ਨੂੰ ਲੈ ਕੇ ਨਵੇਂ ਸਿਰੇ ਤੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਕਿਉਂਕਿ ਮੌਜੂਦਾ ਕਾਰਜਕਾਰੀ ਸਰਕਾਰ ਨੇ ਚਾਲੂ ਖਾਤੇ ਦੇ ਘਾਟੇ ਤੋਂ ਨਜਿੱਠਣ ਲਈ ਵਿਦੇਸ਼ੀ ਮੁਦਰਾ ਭੰਡਾਰ ਦੇ ਇਸਤੇਮਾਲ ਦਾ ਵਚਨ ਦਿੱਤਾ ਹੈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਤੇਜ਼ੀ ਨਾਲ ਘੱਟ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਇਸੇ ਜੁਲਾਈ 'ਚ ਆਮ ਚੋਣਾਂ ਹੋਣੀਆਂ ਹਨ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਪਾਕਿਸਤਾਨ ਚੋਣ ਤੋਂ ਬਾਅਦ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਕਰਜ ਮੰਗ ਸਕਦਾ ਹੈ। ਦੇਸ਼ 'ਚ ਭੁਗਤਾਨ ਸੰਤੁਲਨ ਸੰਕਟ ਦਾ ਖਦਸ਼ਾ ਹੈ। ਇਸ ਤੋਂ ਪਹਿਲਾਂ ਦੇਸ਼ 2013 'ਚ ਮੁਦਰਾ ਫੰਡ ਕੋਲ ਗਿਆ ਸੀ। ਕਾਰਜਕਾਰੀ ਵਿੱਤ ਮੰਤਰੀ ਸ਼ਮਸ਼ਾਦ ਅਖਤਰ ਨੇ ਕਿਹਾ, 'ਸਾਨੂੰ 25 ਅਰਬ ਡਾਲਰ ਦੇ ਆਪਣੇ ਵਪਾਰ ਘਾਟੇ ਦੇ ਫਰਕ ਨੂੰ ਸਾਡੇ ਭੰਡਾਰ ਦੇ ਜ਼ਰੀਏ ਵੰਡਣਾ ਹੋਵੇਗਾ ਹੋਰ ਕੋਈ ਬਦਲ ਨਹੀਂ ਹੈ।' ਉਨ੍ਹਾਂ ਕਿਹਾ ਕਿ, 'ਸਾਡੀ ਸਰਕਾਰ ਸਾਹਮਣੇ ਇਹ ਪ੍ਰਮੱਖ ਚਿੰਤਾ ਹੈ'। ਦੇਸ਼ ਦੇ ਕੇਂਦਰੀ ਬੈਂਕ ਨੇ ਰੁਪਏ 'ਚ 3.7 ਫੀਸਦੀ ਦਾ ਮੁਨਾਫਾ ਕੀਤਾ ਹੈ।
ਦੱਸ ਦਈਏ ਕਿ ਪਾਕਿਸਤਾਨ 'ਚ 25 ਜੁਲਾਈ ਨੂੰ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਹੋਣੀਆਂ ਹਨ। ਵੋਟਿੰਗ ਦੇ ਕੁਝ ਦਿਨਾਂ ਦੇ ਅੰਦਰ ਹੀ ਨਤੀਜੇ ਆਉਣ ਦੀ ਸੰਭਾਵਨਾ ਹੈ। 324 ਮੈਂਬਰਾਂ ਵਾਲੇ ਨੈਸ਼ਨਲ ਅਸੈਂਬਲੀ 'ਚ ਬਹੁਮਕ ਦਾ ਅੰਕੜਾ 172 ਹੈ। 2013 'ਚ ਹੋਈਆਂ ਦੇਸ਼ ਦੀਆਂ ਆਮ ਚੋਣਾਂ 'ਚ ਨਵਾਜ਼ ਸ਼ਰੀਫ ਦੀ ਪਾਰਟੀ, ਪਾਕਿਸਤਾਨ ਮੁਸਲਿਮ-ਲੀਗ-ਐੱਨ ਬਹੁਮਤ ਦੇ ਅੰਕੜੇ ਤੋਂ ਸਿਰਫ 6 ਸੀਟਾਂ ਘੱਟ ਰਹਿ ਗਈਆਂ ਸਨ ਪਰ ਉਹ ਚੁਣੇ ਗਏ 19 ਆਜ਼ਾਦ ਉਮੀਦਵਾਰਾਂ ਦਾ ਸਮਰਥਨ ਹਾਸਲ ਕਰ ਬਗੈਰ ਕਿਸੇ ਪ੍ਰੇਸ਼ਾਨੀ ਦੇ ਨਵੀਂ ਸਰਕਾਰ ਬਣਾਉਣ 'ਚ ਕਾਮਯਾਬ ਰਹੀ ਸੀ।
ਟਰੰਪ-ਕਿਮ ਦੀ ਮੁਲਾਕਾਤ ਤੋਂ ਬਾਅਦ ਚੀਨ ਨੇ ਕਿਹਾ, 'ਉੱਤਰੀ ਕੋਰੀਆ 'ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣ'
NEXT STORY