ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਅਗਲੇ ਸਾਲ ਫਰਵਰੀ 'ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਪ੍ਰਦੂਸ਼ਣ ਦੇ ਮੁੱਦੇ ਨੂੰ ਆਪਣੀ ਪ੍ਰਚਾਰ ਰਣਨੀਤੀ ਦੇ ਕੇਂਦਰ 'ਚ ਰੱਖੇਗੀ। ਇਸ ਗੱਲ ਦੀ ਜਾਣਕਾਰੀ ਪਾਰਟੀ ਆਗੂਆਂ ਵਲੋਂ ਦਿੱਤੀ ਗਈ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਵਿਰੋਧੀ ਪਾਰਟੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਭ੍ਰਿਸ਼ਟਾਚਾਰ, ਸੜਕਾਂ ਦੀ ਮਾੜੀ ਹਾਲਤ, ਪਾਣੀ ਦੀ ਸਪਲਾਈ ਅਤੇ ਮਾੜੇ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ 'ਤੇ ਚੋਣਾਂ 'ਚ ਘੇਰੇਗੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਔਰਤਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਚੁੱਕਿਆ ਅਹਿਮ ਕਦਮ
ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਪਾਰਟੀ ਦੇ ਮੁੱਖ ਚੋਣ ਮੁੱਦਿਆਂ ਵਿੱਚੋਂ ਇੱਕ ਹੈ। ਸ਼ਹਿਰ ਦੀ ਹਵਾ ਦੀ ਗੁਣਵੱਤਾ ਖ਼ਰਾਬ ਹੁੰਦੀ ਜਾ ਰਹੀ ਹੈ। ਮੰਗਲਵਾਰ ਨੂੰ ਕੁਝ ਖੇਤਰਾਂ ਵਿੱਚ ਇਹ ਗੰਭੀਰ ਸ਼੍ਰੇਣੀ ਦੇ ਨੇੜੇ ਪਹੁੰਚ ਗਈ। ਭਾਜਪਾ ਨੇਤਾ ਨੇ ਕਿਹਾ ਕਿ ਦਿੱਲੀ ਭਾਜਪਾ ਖ਼ਤਰਨਾਕ ਹਵਾ ਦੇ ਨਾਲ-ਨਾਲ ਯਮੁਨਾ ਨਦੀ 'ਚ ਜ਼ਹਿਰੀਲੀ ਝੱਗ ਦੇ ਮੁੱਦੇ 'ਤੇ 'ਆਪ' 'ਤੇ ਲਗਾਤਾਰ ਹਮਲੇ ਕਰ ਰਹੀ ਹੈ। ਸਚਦੇਵਾ ਨੇ ਜ਼ੋਰ ਦੇ ਕੇ ਕਿਹਾ, 'ਸਿਰਫ਼ ਹਵਾ ਪ੍ਰਦੂਸ਼ਣ ਹੀ ਨਹੀਂ, ਦਿੱਲੀ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਿਤ ਯਮੁਨਾ ਨੂੰ ਸਾਫ਼ ਕਰਨ ਵਿੱਚ ਆਪ ਸਰਕਾਰ ਦੀ ਅਸਫਲਤਾ ਇੱਕ ਹੋਰ ਮੁੱਦਾ ਹੈ, ਜੋ ਹਰ ਦਿੱਲੀ ਵਾਸੀ ਨੂੰ ਪ੍ਰੇਸ਼ਾਨ ਕਰਦਾ ਹੈ। ਹਵਾ ਦੀ ਗੁਣਵੱਤਾ ਖ਼ਰਾਬ ਹੋਣ ਕਾਰਨ ਲੋਕ ਬੀਮਾਰ ਹੋ ਰਹੇ ਹਨ। ਅਸੀਂ 'ਆਪ' ਸਰਕਾਰ ਨੂੰ (ਇਸ ਮਾਮਲੇ ਵਿਚ) ਇਸ ਤਰ੍ਹਾਂ ਨਹੀਂ ਛੱਡ ਸਕਦੇ।'
ਇਹ ਵੀ ਪੜ੍ਹੋ - ਸਰਕਾਰੀ ਕਰਮਚਾਰੀਆਂ ਨੇ ਭੁੱਲ ਕੇ ਵੀ ਕੀਤਾ ਆਹ ਕੰਮ, ਤਾਂ ਜਾਵੇਗੀ ਨੌਕਰੀ, ਜਾਰੀ ਹੋਏ ਹੁਕਮ
ਸ਼ਹਿਰ ਦੀ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਕਾਰਨ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜ਼ੋਰ ਫੜਦਾ ਜਾ ਰਿਹਾ ਹੈ। ਸੋਮਵਾਰ ਸ਼ਾਮ 4 ਵਜੇ 24 ਘੰਟੇ ਦੀ ਔਸਤ ਹਵਾ ਗੁਣਵੱਤਾ ਸੂਚਕ ਅੰਕ 381 ਦਰਜ ਕੀਤਾ ਗਿਆ, ਜੋ ਦੇਸ਼ ਦਾ ਦੂਜਾ ਸਭ ਤੋਂ ਉੱਚਾ ਦਰਜਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਮੀਰ ਐਪ ਦੇ ਅੰਕੜੇ, ਜੋ ਹਰ ਘੰਟੇ ਹਵਾ ਗੁਣਵੱਤਾ ਸੂਚਕਾਂਕ ਨੂੰ ਅਪਡੇਟ ਕਰਦਾ ਹੈ, ਤੋਂ ਪਤਾ ਲੱਗਦਾ ਹੈ ਕਿ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 13 ਵਿੱਚ ਸੂਚਕਾਂਕ 400 ਤੋਂ ਉੱਪਰ ਸੀ, ਜੋ ਗੰਭੀਰ ਸ਼੍ਰੇਣੀ ਵਿੱਚ ਹੈ। ਦਿੱਲੀ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਸਰਦੀਆਂ ਦੌਰਾਨ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਤੇਜ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - Pizza ਖਾਣ ਦੇ ਸ਼ੌਕੀਨ ਲੋਕ ਸਾਵਧਾਨ! ਨਿਕਲੇ ਜ਼ਿੰਦਾ ਕੀੜੇ, ਵੀਡੀਓ ਵਾਇਰਲ
ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਹਵਾ ਦੀ ਖ਼ਰਾਬ ਗੁਣਵੱਤਾ ਦਾ ਮੁੱਦਾ ਚੋਣਾਂ ਵਿਚ ਜ਼ਰੂਰ ਸਾਹਮਣੇ ਆਵੇਗਾ ਅਤੇ ਪਾਰਟੀ ਇਸ ਦੀ ਵਰਤੋਂ 'ਆਪ' 'ਤੇ ਹਮਲਾ ਕਰਨ ਲਈ ਕਰੇਗੀ। ਯਮੁਨਾ ਨਦੀ ਵਿੱਚ ਪ੍ਰਦੂਸ਼ਣ ਦਾ ਮੁੱਦਾ ਵੀ ਜ਼ੋਰ ਫੜਦਾ ਜਾ ਰਿਹਾ ਹੈ, ਕਿਉਂਕਿ ਦਿੱਲੀ ਵਿੱਚ ਵਸੇ ਲੱਖਾਂ ਪੂਰਵਾਂਚਲੀ ਆਪਣਾ ਸਭ ਤੋਂ ਮਹੱਤਵਪੂਰਨ ਤਿਉਹਾਰ ਛਠ ਮਨਾ ਰਹੇ ਹਨ। ਦਿੱਲੀ ਭਾਜਪਾ ਦੇ ਪ੍ਰਧਾਨ ਸਚਦੇਵਾ ਨੇ ਹਾਲ ਹੀ ਵਿੱਚ ਯਮੁਨਾ ਦੇ ਕਾਲੇ ਬਦਬੂ ਵਾਲੇ ਪਾਣੀ ਵਿੱਚ ਡੁਬਕੀ ਲਈ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ 2025 ਤੱਕ ਨਦੀ ਦੀ ਸਫਾਈ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
25 ਨਵੰਬਰ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਸਰਦ ਰੁੱਤ ਸੈਸ਼ਨ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ
NEXT STORY