ਵਾਸ਼ਿੰਗਟਨ - ਅਮਰੀਕਾ ਦੇ ਮਿੱਸੀਸਿੱਪੀ ਸੂਬੇ 'ਚ ਰਹਿਣ ਵਾਲੀ ਇਕ ਮਹਿਲਾ ਪੁਲਸ ਅਫਸਰ ਨੂੰ ਅਦਾਲਤ ਨੇ ਧੀ ਦੀ ਹੱਤਿਆ ਦਾ ਦੋਸ਼ ਮੰਨਿਆ ਹੈ। ਪੁਲਸ ਅਫਸਰ 2016 'ਚ 3 ਸਾਲਾ ਧੀ ਨੂੰ ਕਾਰ 'ਚ ਛੱਡ ਕੇ ਆਪਣੇ ਬੌਸ ਨਾਲ ਸੈਕਸ ਕਰਨ ਉਸ ਦੇ ਘਰ 'ਚ ਲੱਗੀ ਗਈ। 4 ਘੰਟੇ ਤੱਕ ਬੱਚੀ ਪੁਲਸ ਕਾਰ 'ਚ ਬੰਦ ਰਹੀ। ਕਾਰ 'ਚ ਲਗਾਤਾਰ ਗਰਮੀ ਵਧਦੀ ਰਹੀ ਅਤੇ ਬੱਚੀ ਨੇ ਦਮ ਤੋੜ ਦਿੱਤਾ।
ਮਿੱਸੀਸਿੱਪੀ ਦੇ ਗਲਫਪੋਰਟ ਦੀ ਸਾਬਕਾ ਪੁਲਸ ਅਧਿਕਾਰੀ ਕੇਸੀ ਬਰਕਰ ਨੇ ਅਦਾਲਤ ਸਾਹਮਣੇ ਕਬੂਲ ਕੀਤਾ ਕਿ ਉਹ ਆਪਣੀ ਧੀ ਨੂੰ ਪਾਰਕਿੰਗ 'ਚ ਖੜ੍ਹੀ ਗੱਡੀ 'ਚ ਛੱਡ ਕੇ ਚੱਲੀ ਗਈ ਸੀ ਅਤੇ ਕਾਰ ਦਾ ਏ. ਸੀ. ਕੰਮ ਨਹੀਂ ਕਰ ਰਿਹਾ ਸੀ। ਉਹ ਬੌਸ ਦੇ ਘਰ 'ਚ ਸੈਕਸ ਲਈ ਗਈ। ਉਸ ਨੇ ਪਹਿਲਾਂ ਸਰੀਰਕ ਸਬੰਧ ਬਣਾਏ ਅਤੇ ਫਿਰ ਸੋਅ ਗਈ। ਕਰੀਬ 4 ਘੰਟੇ ਬਾਅਦ ਜਦੋਂ ਉਹ ਵਾਪਸ ਆਈ ਤਾਂ ਕਾਰ 'ਚ ਬੰਦ ਉਸ ਦੀ 3 ਸਾਲਾ ਧੀ ਦੀ ਮੌਤ ਹੋ ਗਈ ਸੀ।

ਕੋਰਟ ਨੇ ਜਿੱਥੇ ਕੇਸੀ ਨੂੰ ਦੋਸ਼ੀ ਮੰਨਿਆ ਹੈ ਤਾਂ ਉਥੇ ਉਸ ਦੇ ਬੌਸ, ਜੋ ਉਸ ਦਿਨ ਉਸ ਨਾਲ ਸੋਅ ਰਿਹਾ ਸੀ, ਉਸ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਪਾਇਆ ਕਿ ਮਹਿਲਾ ਅਧਿਕਾਰੀ ਨਾਲ ਸੋਅ ਰਹੇ ਕਲਾਰਕ ਲਾਰਡਨ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਬੱਚੀ ਕਾਰ 'ਚ ਬੰਦ ਹੈ। ਦੋਹਾਂ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਾਰ ਖੋਲੀ ਤਾਂ ਬੱਚੀ ਦੇ ਸਰੀਰ ਦਾ ਤਾਪਮਾਨ 107 ਡਿਗਰੀ ਸੀ। ਮਾਮਲੇ 'ਚ ਸਰਕਾਰੀ ਵਕੀਲ ਨੇ ਸਾਬਕਾ ਪੁਲਸ ਅਧਿਕਾਰੀ ਕੇਸੀ ਬਰਕਰ (30) ਨੂੰ 20 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਹੈਰੀਸਨ ਕਾਊਂਟੀ ਸਰਕਿਟ ਜੱਜ ਲੈਰੀ ਬੋਰਜ਼ੀਅਸ ਨੇ ਕੇਸੀ ਨੂੰ ਦੋਸ਼ੀ ਮਨਾਉਂਦੇ ਹੋਏ ਕਿਹਾ ਕਿ ਸਮਝ ਨਹੀਂ ਆਉਂਦਾ ਤੁਹਾਡੇ ਲਈ ਕਹੀ ਕਹਾਂ। ਇਹ ਵੀ ਸੱਚ ਹੈ ਕਿ ਤੁਸੀਂ ਪਹਿਲਾਂ ਵੀ ਇਕ ਭਿਆਨਕ ਸਦਮਾ ਸਹਿ ਚੁੱਕੇ ਹੋ। ਜਿਸ ਤੋਂ ਬਾਅਦ ਜੱਜ ਨੇ ਕੇਸੀ ਨੂੰ 20 ਸਾਲ ਜੇਲ ਦੀ ਸਜ਼ਾ ਸੁਣਾਈ।

ਸਮਝੌਤਾ ਐਕਸਪੈਰ੍ਸ ਧਮਾਕਾ ਮਾਮਲਾ : ਪਾਕਿ ਨੇ ਭਾਰਤੀ ਰਾਜਦੂਤ ਨੂੰ ਕੀਤਾ ਤਲਬ
NEXT STORY