ਜਲਾਲਾਬਾਦ (ਆਦਰਸ਼, ਜਤਿੰਦਰ) – ਥਾਣਾ ਵੈਰੋ ਕਾ ਪੁਲਸ ਵੱਲੋਂ ਪਿੰਡ ਡਿੱਬੀਪੁਰਾ ਦੇ ਮੌਜੂਦਾ ਸਰਪੰਚ ਨੂੰ ਜਬਰ ਜਨਾਹ ਦੇ ਝੂਠੇ ਕੇਸ ‘ਚ ਫਸਾ ਕੇ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚਣ ਵਾਲੇ 3 ਗਿਰੋਹ ਦੇ ਮੈਂਬਰਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋ ਕਾ ਐਸ.ਐਚ.ੳ ਪਰਮਜੀਤ ਸਿੰਘ ਦਰੋਗਾ ਨੇ ਦੱਸਿਆ ਕਿ ਪੁਲਸ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੇ ਨਾਲ ਸਬੰਧਿਤ ਪਿੰਡ ਦੀ ਇੱਕ ਮਹਿਲਾ ਨੇ ਦੱਸਿਆ ਕਿ ਉਸਦਾ ਤਲਾਕ ਲਗਭਗ 10 ਸਾਲ ਪਹਿਲਾਂ ਹੋ ਗਿਆ ਸੀ ਅਤੇ ਉਹ ਪੇਕੇ ਪਰਿਵਾਰ ਨਾਲ ਰਹਿੰਦੀ ਸੀ ਤਾਂ ਉਸਦੀ ਜਾਣ–ਪਛਾਣ ਡਾ. ਪਿਆਰਾ ਸਿੰਘ ਪੁੱਤਰ ਮਾਛਾ ਸਿੰਘ ਨਾਲ ਹੋਈ, ਜਿਸ ਦੀ ਦੁਕਾਨ ਜਲਾਲਾਬਾਦ ਦੇ ਹਿਸਾਨ ਵਾਲਾ ਰੋਡ ‘ਤੇ ਹੈ ਅਤੇ ਜੋ ਅਕਸਰ ਹਰਮੇਸ਼ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਫੰਗੀਆ, ਮਹਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬਸਤੀ ਹਾਈ ਸਕੂਲ ਨਾਲ ਗੱਲਬਾਤ ਕਰਦਾ ਸੀ।
ਪੀੜਤ ਮਹਿਲਾ ਨੇ ਪੁਲਸ ਨੂੰ ਅੱਗੇ ਦੱਸਿਆ ਕਿ 29 ਅਗਸਤ ਨੂੰ ਡਾ. ਪਿਆਰਾ ਸਿੰਘ ਮਹਿਲਾ ਨੂੰ ਮੋਟਰਸਾਈਕਲ ‘ਤੇ ਬੈਠਾ ਕੇ ਬਾਹਮਣੀ ਵਾਲਾ ਰੋਡ ਦੇ ਖੇਤਾਂ ਵਿੱਚ ਬਣੇ ਮੋਟਰ ਵਾਲੇ ਕਮਰੇ ‘ਚ ਲੈ ਗਿਆ ਅਤੇ ਉਥੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀ ਤੇ ਮੇਰੀ ਮਰਜੀ ਤੋਂ ਬਿਨਾਂ ਮੇਰੇ ਨਾਲ ਜਬਰ ਜਨਾਹ ਕੀਤਾ। ਐਸ.ਐਚ.ੳ ਪਰਮਜੀਤ ਸਿੰਘ ਦਰੋਗਾ ਨੇ ਦੱਸਿਆ ਕਿ 30 ਅਗਸਤ ਨੂੰ ਡਾ. ਪਿਆਰਾ ਸਿੰਘ ਅਤੇ ਹਰਮੇਸ਼ ਸਿੰਘ ਉਸਨੂੰ ਮੈਡੀਕਲ ਜਾਂਚ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਦੋਸ਼ੀ ਮਹਿੰਦਰ ਸਿੰਘ ਵੀ ਆ ਗਿਆ। ਇਸ ਦੌਰਾਨ ਤਿੰਨਾਂ ਨੇ ਜ਼ਬਰ ਜਨਾਹ ਦੀ ਸ਼ਿਕਾਰ ਮਹਿਲਾ ‘ਤੇ ਦਬਾਅ ਬਣਾਇਆ ਕਿ ਬਿਆਨ ਦੇ ਸਮੇਂ ਜਲਾਲਾਬਾਦ ਦੇ ਪਿੰਡ ਜਾਫ਼ਰਾ ਡਿੱਬੀਪੁਰਾ ਦੇ ਮੌਜੂਦਾ ਸਰਪੰਚ ਦਾ ਨਾਮ ਦਰਜ ਕਰਵਾਏ।
ਦੋਸ਼ੀਆਂ ਦੀ ਯੋਜਨਾ ਸਰਪੰਚ ਨੂੰ ਝੂਠੇ ਬਲਾਤਕਾਰ ਕੇਸ ‘ਚ ਫਸਾ ਕੇ ਸਮਝੌਤੇ ਦੇ ਨਾਂ ‘ਤੇ ਵੱਡੀ ਰਕਮ ਵਸੂਲ ਕਰਨੀ ਸੀ। ਮੈਡੀਕਲ ਤੋਂ ਬਾਅਦ ਘਰ ਛੱਡਣ ਦੇ ਬਹਾਨੇ ਡਾ. ਪਿਆਰਾ ਸਿੰਘ ਅਤੇ ਹਰਮੇਸ਼ ਸਿੰਘ ਨੇ ਮਹਿਲਾ ਨਾਲ ਦੁਬਾਰਾ ਦੁਰਵਿਵਹਾਰ ਕੀਤਾ। ਇਸ ਤੋਂ ਬਾਅਦ ਪੀੜਤਾ ਮਹਿਲਾ ਹਿੰਮਤ ਜੁੱਟਾ ਕੇ ਥਾਣਾ ਵੈਰੋ ਕਾ ਪਹੁੰਚੀ ਅਤੇ ਸਾਰੀ ਘਟਨਾ ਪੁਲਸ ਬਿਆਨ ਕੀਤੀ ਅਤੇ ਗਿਰੋਹ ਦੀ ਸਾਰੀ ਸਾਂਝੀ ਜੱਗ ਜ਼ਾਹਿਰ ਹੋ ਗਈ।
ਥਾਣਾ ਵੈਰੋ ਕਾ ਐਸ.ਐਚ.ੳ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਡਾ. ਪਿਆਰਾ ਸਿੰਘ ਪੁੱਤਰ ਮਾਛਾ ਸਿੰਘ ਨਿਵਾਸੀ ਡਿੱਬੀਪੁਰਾ, ਹਰਮੇਸ਼ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਕੋਟੂ ਫੰਗੀਆ ਜਲਾਲਾਬਾਦ ਅਤੇ ਮਹਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਨਿਵਾਸੀ ਬਸਤੀ ਹਾਈ ਸਕੂਲ ਜਲਾਲਾਬਾਦ ਖ਼ਿਲਾਫ਼ ਵੱਖ-ਵੱਖਚ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਮੌਕੇ ਥਾਣਾ ਵੈਰੋ ਕਾ ਦੇ ਐਸ.ਐਚ.ੳ ਪਰਮਜੀਤ ਸਿੰਘ ਦਰੋਗਾ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਦੋਸ਼ੀਆਨ ਨੂੰ ਬਖ਼ਸ਼ਿਆ ਨਹੀ ਜਾਵੇਗਾ।
ਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਦੇਖੋ ਪੂਰੀ ਲਿਸਟ
NEXT STORY